ਮਾਛੀਵਾੜਾ ਸਾਹਿਬ, 21 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਹੈਰੋਇਨ ਸਮੇਤ ਇੱਕ ਵਿਅਕਤੀ ਗੁਰਦੀਪ ਸਿੰਘ ਵਾਸੀ ਮਾਛੀਵਾੜਾ ਨੂੰ ਗਿ੍ਫ਼ਤਾਰ ਕੀਤਾ ਹੈ¢ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਅਢਿਆਣਾ ਨੇੜੇ ਗਸ਼ਤ ਕਰ ਸੀ ਤਾਂ ਇੱਕ ਵਿਅਕਤੀ ਸ਼ੱਕੀ ਹਾਲਤ ਵਿਚ ਵਾਪਸ ਮੁੜਨ ਲੱਗਾ¢ ਉਸ ਨੇ ਆਪਣੇ ਹੱਥ ਵਿਚ ਫੜੀ ਲਿਫਾਫੀ ਸੁੱਟ ਦਿੱਤੀ ਅਤੇ ਜਦੋਂ ਉਸ ਨੰੂ ਸ਼ੱਕ ਦੇ ਅਧਾਰ 'ਤੇ ਜਾਂਚ ਲਈ ਰੋਕਿਆ ਤਾਂ ਉਸ ਨੇ ਆਪਣਾ ਗੁਰਦੀਪ ਸਿੰਘ ਦੱਸਿਆ¢ ਉਸ ਵਲੋਂ ਸੁੱਟੀ ਲਿਫਾਫੀ 'ਚੋਂ 3 ਗ੍ਰਾਮ 67 ਮਿਲੀਗਰਾਮ ਹੈਰੋਇਨ ਬਰਾਮਦ ਹੋਈ ਜਿਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ¢