ਰਾਏਕੋਟ, 28 ਦਸੰਬਰ (ਸੁਸ਼ੀਲ)-ਮੁਹੱਲਾ ਪ੍ਰੇਮ ਨਗਰ ਦੇ ਨੌਜਵਾਨਾਂ ਵੱਲੋਂ ਸ਼ਹੀਦੀ ਦਿਹਾੜੇ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਥਾਨਕ ਸੁੱਖ ਵਿਲਾ ਰਿਜ਼ੋਰਟਸ ਦੇ ਅੱਗੇ ਦੁੱਧ ਤੇ ਮੱਠੀਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਅਰਸ਼ ਗਿੱਲ, ਸੁਖਵੀਰ ਸਿੰਘ ਰਾਏ ਤੇ ਆਜ਼ਾਦ ਸਿੰਘ ਨੇ ਕਿਹਾ ਕਿ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੀ ਸੰਗਤ ਜਿਆਦਾਤਰ ਇਸੇ ਮਾਰਗ ਤੋਂ ਲੰਘਦੀ ਹੈ ਤੇ ਹੁਣ ਮੌਸਮ ਵੀ ਠੰਢ ਦਾ ਹੈ, ਜਿਸ ਕਾਰਨ ਸੰਗਤ ਦੀ ਸਹੂਲਤ ਲਈ ਮੁਹੱਲਾ ਪ੍ਰੇਮ ਨਗਰ ਦੇ ਨੌਜਵਾਨਾਂ ਵਲੋਂ ਰਲ-ਮਿਲਕੇ ਮੱਠੀਆਂ ਤੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ | ਇਸ ਮੌਕੇ ਜਗਸੀਰ ਸਿੰਘ, ਪਿ੍ੰਸ ਸਿੰਘ, ਬਲਜੀਤ ਸਿੰਘ, ਰਾਹੁਲ ਸਿੱਧੂ, ਜਸ਼ਨ ਸਿੰਘ ਤੇ ਰਾਜਵੀਰ ਸਿੰਘ ਤੋਂ ਇਲਾਵਾ ਹੋਰ ਵੀ ਨੌਜਵਾਨ ਹਾਜ਼ਰ ਸਨ |