26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

'ਆਪ' ਆਗੂਆਂ ਵਲੋਂ ਬੀਜਾ ਦੇ ਪਿੰਡ ਜਟਾਣਾ ਤੇ ਜਸਪਾਲੋਂ ਵਿਖੇ ਮਨਰੇਗਾ 'ਚ ਬਦਲਾਅ ਦੇ ਵਿਰੋਧ 'ਚ ਮੀਟਿੰਗਾਂ

Ad Position 21
No active advertisement
ਅਜੀਤ ਡੈਸਕ 29-12-2025
ਬੀਜਾ, 28 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)-ਆਮ ਆਦਮੀ ਪਾਰਟੀ ਸੀਨੀਅਰ ਆਗੂ ਅਮਨਦੀਪ ਸਿੰਘ ਪੂਰੇਵਾਲ, ਮਲਕੀਤ ਸਿੰਘ ਮੀਤਾ, ਅਵਤਾਰ ਸਿੰਘ ਦਹਿੜੂ ਵਲੋਂ ਬੀਜਾ ਜੋਨ ਦੇ ਪਿੰਡ ਜਟਾਣਾ ਤੇ ਜਸਪਾਲੋਂ ਨਗਰ ਨਿਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗ ਦੌਰਾਨ ਅਮਨਦੀਪ ਸਿੰਘ ਪੁਰੇਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਅਤੇ ਮਲਕੀਤ ਸਿੰਘ ਸਵੈਚ ਬਲਾਕ ਪ੍ਰਧਾਨ ਮੇਨ ਵਿੰਗ, ਕੀਮਤੀ ਲਾਲ ਜੈ ਸਿੰਘ ਕੋਆਰਡੀਨੇਟਰ ਸਿੱਖਿਆ ਵਿਭਾਗ ਸੀਨੀਅਰ 'ਆਪ' ਆਗੂਆਂ ਨੇ ਨਾਲ ਮਿਲ ਕੇ ਪਿੰਡ ਵਾਸੀਆਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਵਿੱਚ ਕੀਤੇ ਗਏ ਬਦਲਾਅ ਬਾਰੇ ਜਾਣੂ ਕਰਵਾਇਆ | ਮਨਰੇਗਾ ਮਜ਼ਦੂਰਾਂ ਨੇ ਇੱਕ ਮੰਗ ਪੱਤਰ ਵੀ ਸੌਂਪਿਆ ਅਤੇ ਵਿਰੋਧ ਦਰਜ ਕਰਵਾਇਆ ਅਤੇ ਮਨਰੇਗਾ ਨੂੰ ਜਾਰੀ ਰੱਖਣ ਦੀ ਬੇਨਤੀ ਕੀਤੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਲੜੇਗੀ ਤਾਂ ਜੋ ਗਰੀਬ ਅਤੇ ਮਿਹਨਤੀ ਲੋਕਾਂ ਨੂੰ ਘੱਟੋ-ਘੱਟ ਗਾਰੰਟੀ ਸ਼ੁਦਾ ਰੁਜ਼ਗਾਰ ਮਿਲ ਸਕੇ | ਇਸ ਮੌਕੇ ਜਟਾਣਾ ਸਰਪੰਚ ਕੁਲਵਿੰਦਰ ਕੌਰ ਸਰਪੰਚ, ਅਰਸ਼ਪ੍ਰੀਤ ਸਿੰਘ ਪ੍ਰਧਾਨ ਯੂਥ ਵਿੰਗ , ਮਨਪ੍ਰੀਤ ਸਿੰਘ ਮਨੀ ਇਕੋਲਾਹੀ, ਸੋਸਲ ਮੀਡੀਆ ਇੰਚਾਰਜ ਗੁਰਦੀਪ ਕੌਰ ਮੇਟ, ਸੁਖਦੀਪ ਕੌਰ, ਹਰਜੋਤ ਕੌਰ ਪੰਚ ਨਾਜਰ ਸਿੰਘ, ਪੰਚ ਜਗਜੀਤ ਸਿੰਘ ਜੱਗੀ, ਮਾਸਟਰ ਹਰਬੰਸ ਸਿੰਘ, ਸਿਮਰਨਜੀਤ ਕੌਰ ਆਦਿ ਹਾਜ਼ਰ ਸਨ ਤੇ ਪਿੰਡ ਜਸਪਾਲੋਂ ਵਿਖੇ ਮੀਟਿੰਗ ਦੌਰਾਨ ਪਿੰਡ ਜਸਪਾਲੋਂ ਕੁਲਦੀਪ ਕੌਰ, ਨੇਤਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਦੁਨੀਆ ਦੇ ਲੋਕ ਸਦੀਆਂ ਤੱਕ ਯਾਦ ਰੱਖਣਗੇ- ਰੁਪਾਲੋਂ ਅਗਲੀ ਖ਼ਬਰ ਗੁ. ਰਾੜਾ ਸਾਹਿਬ ਵਿਖੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗਮ...
Ad Position 24