ਰਾਏਕੋਟ, 30 ਦਸੰਬਰ (ਸੁਸ਼ੀਲ)-ਨਵੇਂ ਸਾਲ ਦੇ ਸਵਾਗਤ ਲਈ ਸ੍ਰੀ ਬਾਲਾਜੀ ਪਰਿਵਾਰ ਰਾਏਕੋਟ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 31 ਦਸੰਬਰ ਦਿਨ ਬੁੱਧਵਾਰ ਨੂੰ ਸਥਾਨਕ ਸ੍ਰੀ ਸ਼ਿਵ ਮੰਦਿਰ ਬਗੀਚੀ ਵਿਖੇ ਕਰਵਾਏ ਜਾਣ ਵਾਲੇ ਵਿਸ਼ਾਲ ਬਾਲਾ ਜੀ ਕੀਰਤਨ ਦੇ ਸਬੰਧ 'ਚ ਅੱਜ ਸਾਲ੍ਹਾਸਰ ਧਾਮ (ਰਾਜਸਥਾਨ) ਤੋਂ ਵਿਸ਼ੇਸ਼ ਤੌਰ 'ਤੇ ਲਿਆਂਦੀ ਗਈ ਸ੍ਰੀ ਬਾਲਾਜੀ ਦੀ ਪਵਿੱਤਰ ਜੋਤੀ ਦੇ ਅੱਜ ਰਾਏਕੋਟ ਪਹੁੰਚਣ 'ਤੇ ਬਾਲਾਜੀ ਪਰਿਵਾਰ ਰਾਏਕੋਟ ਵਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਇਕ ਵਿਸ਼ਾਲ ਸ਼ੋਭਾ ਯਾਤਰਾ ਵੀ ਸਜਾਈ ਗਈ, ਜਿਸ ਵਿਚ ਸ੍ਰੀ ਬਾਲਾਜੀ ਦੀ ਪਵਿੱਤਰ ਜੋਤੀ ਨੂੰ ਫੁੱਲਾਂ ਨਾਲ ਸ਼ਿੰਗਾਰੇ ਗਏ ਵਿਸ਼ੇਸ਼ ਰੱਥ ਵਿਚ ਸੁਸ਼ੋਭਿਤ ਕੀਤਾ ਗਿਆ | ਇਹ ਵਿਸ਼ਾਲ ਸ਼ੋਭਾ ਯਾਤਰਾ ਰਾਏਕੋਟ ਸ਼ਹਿਰ ਦੇ ਭਗਵਾਨ ਸ੍ਰੀ ਪਰਸ਼ੂਰਾਮ ਚੌਂਕ, ਨੇੜੇ ਸਥਿਤ ਬਾਲਾਜੀ ਸਵੀਟ ਸ਼ਾਪ ਤੋਂ ਆਰੰਭ ਹੋਈ | ਬਾਲਾ ਜੀ ਪਰਿਵਾਰ ਦੇ ਮੈਂਬਰਾਂ ਅਤੇ ਨਗਰ ਨਿਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਪਵਿੱਤਰ ਜੋਤੀ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਨਗਰ ਨਿਵਾਸੀ ਸੰੰਗਤਾਂ ਵਲੋਂ ਸ਼ੋਭਾ ਯਾਤਰਾ ਦੇ ਮਾਰਗ ਕਈ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ | ਦੇਰ ਸ਼ਾਮ ਇਹ ਸ਼ੋਭਾ ਯਾਤਰਾ ਸ੍ਰੀ ਬਾਲਾ ਜੀ ਧਾਮ, ਸ਼ਿਵ ਮੰਦਰ ਬਗੀਚੀ ਵਿਖੇ ਪੁੱਜ ਕੇ ਸਮਾਪਤ ਹੋਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਨੋਦ ਜੈਨ (ਪੁਜਾਰੀ ਫੀਡ), ਹਾਕਮ ਸਿੰਘ, ਅਭੀ ਗੋਇਲ, ਸ਼ਾਮ ਲਾਲ ਗੋਇਲ ਆਦਿ ਨੇ ਦੱਸਿਆ ਕਿ 31 ਦਸੰਬਰ ਦਿਨ ਐਤਵਾਰ ਨੂੰ ਬਾਲਾ ਜੀ ਦਰਬਾਰ 'ਤੇ ਵਿਸ਼ਾਲ ਜਾਗਰਣ ਕਰਦੇ ਹੋਏ ਨਵੇਂ ਸਾਲ ਦਾ ਸਵਾਗਤ ਕੀਤਾ ਜਾਵੇਗਾ | ਸ਼ੋਭਾ ਯਾਤਰਾ ਦਾ ਸਵਾਗਤ ਕਰਨ ਵਾਲਿਆਂ 'ਚ ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ), ਹਾਕਮ ਸਿੰਘ (ਬਾਲਾਜੀ ਸਵੀਟਸ), ਸਤਪਾਲ ਪ੍ਰੇਮ (ਸਾਬਕਾ ਕੌਂਸਲਰ), ਜੋਗਿੰਦਰਪਾਲ ਮੱਕੜ, ਬਲਜਿੰਦਰ ਸਿੰਘ ਰਿੰਪਾ ਕੌਂਸਲਰ, ਇੰਦਰਪਾਲ ਗੋਲਡੀ, ਵਿਨੋਦ ਜੈਨ (ਪੁਜਾਰੀ ਫੀਡ), ਅਭੀ ਗੋਇਲ, ਸ਼ਾਮ ਲਾਲ ਗੋਇਲ, ਸੰਦੀਪ ਕੁਮਾਰ, ਠੇਕੇਦਾਰ ਧਰਮਪਾਲ ਕਾਕਾ, ਮਾਸਟਰ ਰਾਜਨ ਸਿੰਘ, ਸਾਬਕਾ ਪ੍ਰਧਾਨ ਸਲਿਲ ਜੈਨ, ਸਤੀਸ਼ ਪਰੂਥੀ, ਕੌਂਸਲਰ ਕਮਲਜੀਤ ਵਰਮਾਂ, ਡਿਪਲੂ ਜੈਨ, ਰਾਮ ਗੋਪਾਲ ਰਾਏਕੋਟੀ, ਸੁਸ਼ੀਲ ਕੁਮਾਰ, ਸੰਜੀਵ ਕੁਮਾਰ ਭੱਲਾ, ਜੱਗਾ ਚੋਪੜਾ, ਅਨੀਤ ਭੱਲਾ, ਅਮਿਤ ਜੈਨ, ਸੰਜੀਵ ਗੁਲਾਟੀ, ਵਿੱਕੀ ਗੋਇਲ, ਅਮੋਲ ਗੁਲਾਟੀ, ਸੰਦੀਪ ਕਪਿਲਾ, ਰਾਜਨ ਸਿੰਘ, ਰਮਨਦੀਪ ਵਰਮਾਂ, ਨਰੇਸ਼ ਵਰਮਾਂ, ਲਖਵਿੰਦਰ ਸਿੰਘ ਲੱਖਾ, ਸਚਿਨ ਗੋਗਨਾ, ਲਖਵਿੰਦਰ ਮੱਲ੍ਹੀ, ਰਮੇਸ਼ ਧੀਰ, ਸੁਮਿਤ ਕੁਮਾਰ, ਵਰੁਣ ਜੈਨ, ਦੀਪਕ ਜੈਨ, ਰਾਜੂ ਰਾਜੋਆਣਾ, ਲਵਲੀ ਨਾਰੰਗ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਸਨ |