ਮੁੱਲਾਂਪੁਰ-ਦਾਖਾ, 30 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਛੱਲਾ ਸਾਹਿਬ ਪਾਤਿਸ਼ਾਹੀ ਦਸਵੀਂ ਪਿੰਡ ਮੋਹੀ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਵੈੱਲਫੇਅਰ ਕਲੱਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ | ਕਲੱਬ ਪ੍ਰਧਾਨ ਦਲਜੀਤ ਸਿੰਘ ਰੰਧਾਵਾ, ਸਕੱਤਰ ਸੁਖਰਾਜ ਸਿੰਘ ਰਾਜੂ, ਮੀਤ ਪ੍ਰਧਾਨ ਹਰਮਿੰਦਰ ਸਿੰਘ ਮਿੰਟੂ, ਗੁਰਦੀਪ ਸਿੰਘ ਕਾਕਾ, ਹੋਰਨਾਂ ਦੇ ਪ੍ਰਬੰਧਾਂ ਹੇਠ ਦਸਤਾਰ/ਸੁੰਦਰ ਦੁਮਾਲਾ ਸਜਾਉਣ ਮੁਕਾਬਲੇ, ਪੈਂਤੀ ਅੱਖਰ ਲਿਖਣ ਪੇਂਟਿੰਗ ਦੇ ਨਾਲ ਗੁਰਬਾਣੀ ਕੰਠ ਅਤੇ ਸਿੱਖ ਧਰਮ ਨਾਲ ਸਬੰਧਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ | ਦੋ ਗਰੁੱਪਾਂ ਵਿਚ ਹੋਏ ਦਸਤਾਰ ਮੁਕਾਬਲਿਆਂ ਸਮੇਂ ਪਹਿਲਾ ਗਰੁੱਪ (ਬਾਹਰੀ) ਵਿਚ ਸੁਖਦੀਪ ਸਿੰਘ ਰਾੜਾ ਸਾਹਿਬ ਜੇਤੂ ਬਣਿਆ, ਸਿਮਰਨ ਸਿੰਘ ਘਲੋਟੀ ਦੂਸਰਾ, ਆਸ਼ੂ ਵਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ | ਦੂਸਰਾ (ਪਿੰਡ ਪੱਧਰੀ) ਗਰੁੱਪ ਵਿਚ ਬਲਪ੍ਰੀਤ ਸਿੰਘ ਨੇ ਪਹਿਲਾ, ਸੁਖਚੈਨ ਸਿੰਘ ਨੇ ਦੂਸਰਾ ਅਤੇ ਤਰਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਲਿਆ | ਦੁਮਾਲਾ ਸਜਾਉਣ ਮੁਕਾਬਲੇ 'ਚ ਸੇਵਕਪ੍ਰੀਤ ਸਿੰਘ ਜੇਤੂ, ਖੁਸ਼ਪ੍ਰੀਤ ਸਿੰਘ ਉੱਪ ਜੇਤੂ ਅਤੇ ਸਿਮਰਨਜੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ | ਪੈਂਤੀ ਲਿਖਣ ਮੁਕਾਬਲੇ 'ਚ ਮਨਪ੍ਰੀਤ ਕੌਰ ਪਹਿਲਾ, ਗੁਰਕੀਰਤਨ ਕੌਰ ਦੂਸਰਾ ਅਤੇ ਸਹਿਜਪ੍ਰੀਤ ਕੌਰ ਤੀਸਰਾ ਸਥਾਨ ਲਿਆ | ਪੇਂਟਿੰਗ ਮੁਕਾਬਲੇ ਵਿਚ ਨਵਜੋਤ ਸਿੰਘ ਜੇਤੂ, ਮਹਿਕਜੋਤ ਸਿੰਘ ਉੱਪ ਜੇਤੂ ਅਤੇ ਮਨਵੀਰ ਸਿੰਘ ਤੀਸਰੇ ਸਥਾਨ 'ਤੇ ਰਿਹਾ | ਜੇਤੂ, ਉੱਪ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਸਮੇਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਹਰਵਿੰਦਰ ਸਿੰਘ ਜੱਸੋਵਾਲ, ਭਾਈ ਗੁਰਸਰਨ ਸਿੰਘ, ਬੀਬੀ ਕਿਰਨਪ੍ਰੀਤ ਕੌਰ ਖਾਲਸਾ ਦੇ ਨਾਲ ਖੁਸਵੰਤ ਸਿੰਘ ਕੈਨੇਡਾ, ਮੀਤ ਪ੍ਰਧਾਨ ਸਤਨਾਮ ਸਿੰਘ, ਗੁਰਜੀਤ ਸਿੰਘ ਥਿੰਦ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਪੀਤਾ ਮੋਹੀ, ਸਾਹਿਬਜੋਤ ਸਿੰਘ, ਬਿੰਦਰ ਸਿੰਘ, ਅਰਸਪ੍ਰੀਤ ਸਿੰਘ ਟਿੰਕੂ, ਡਾਕਟਰ ਮੁਕੰਦ ਸਿੰਘ, ਬੂਟਾ ਸਿੰਘ, ਮਨਮੋਹਨ ਸਿੰਘ, ਕੇਵਲ ਸਿੰਘ, ਕਮਲਜੀਤ ਕੌਰ, ਜਗਦੀਸ਼ ਕੌਰ ਰੰਧਾਵਾ, ਮੋਹਿੰਦਰ ਕੌਰ, ਪਰਦੀਪ ਕੌਰ, ਹਰਪ੍ਰੀਤ ਕੌਰ, ਹੋਰ ਸੇਵਾਦਾਰ ਮੌਜੂਦ ਰਹੇ |