06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਹਾਦਸਾਗ੍ਰਸਤ ਹੋਈ ਕਾਰ ਨੂੰ ਅਚਾਨਕ ਪਈ ਅੱਗ-ਸੜ ਕੇ ਹੋਈ ਸੁਆਹ

Ad Position 21
No active advertisement
ਨਵਾਂ ਪਿੰਡ ਟੱਪਰੀਆਂ ਵਿਖੇ ਹਾਦਸਾਗ੍ਰਸਤ ਹੋਈ ਕਾਰ ਦੀਆਂ ਤਸਵੀਰਾਂ | ਤਸਵੀਰਾਂ : ਨਰੇਸ਼ ਧੌਲ <br/> 02-06-2025
ਬਲਾਚੌਰ, 1 ਜੂਨ (ਨਰੇਸ਼ ਧੌਲ)-ਬਲਾਚੌਰ-ਭੱਦੀ ਮੁੱਖ ਮਾਰਗ 'ਤੇ ਨਵਾਂ ਪਿੰਡ ਟੱਪਰੀਆਂ ਦੇ ਨਜ਼ਦੀਕ ਬੀਤੀ ਦੇਰ ਰਾਤ ਇੱਕ ਕਾਰ ਨੂੰ ਹਾਦਸਾਗ੍ਰਸਤ ਹੋਣ ਉਪਰੰਤ ਅਚਾਨਕ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ |
ਜਾਣਕਾਰੀ ਅਨੁਸਾਰ ਆਈ ਟਵੰਟੀ ਕਾਰ ਨੰਬਰ ਪੀ.ਬੀ 10 ਈ.ਜੀ 2034 ਜਿਸ ਨੂੰ ਮੰਗਤ ਰਾਮ ਪੁੱਤਰ ਸੁਰਿੰਦਰ ਪਾਲ ਪਿੰਡ ਮਣਸੇਵਾਲ ਥਾਣਾ ਬਲਾਚੌਰ ਚਲਾ ਰਿਹਾ ਸੀ ਜੋ ਲੁਧਿਆਣਾ ਤੋਂ ਬਲਾਚੌਰ ਦੇ ਪਿੰਡ ਮੰਗੂਪੁਰ ਨੂੰ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ, ਕਿ ਨਵਾਂ ਪਿੰਡ ਟੱਪਰੀਆਂ ਵਿਖੇ ਰਾਤ ਦੇ ਲਗਭਗ 11 ਵਜੇ ਅਚਾਨਕ ਗੱਡੀ ਅੱਗੇ ਅਵਾਰਾ ਪਸ਼ੂ ਆ ਗਿਆ ਅਤੇ ਕਾਰ ਵੱਡੇ ਖੱਡੇ ਵਿੱਚ ਵੱਜ ਕੇ ਇੱਕ ਦਰਖ਼ਤ ਨਾਲ ਜਾ ਟਕਰਾਈ | ਇਸ ਜ਼ਬਰਦਸਤ ਟੱਕਰ ਉਪਰੰਤ ਚਾਲਕ ਮੰਗਤ ਰਾਮ ਦੀ ਇੱਕ ਲੱਤ ਟੁੱਟ ਗਈ, ਜਿਸ ਨੂੰ ਨਜ਼ਦੀਕੀ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ | ਉਪਰੰਤ ਪਹਿਲਾਂ ਨਿੱਜੀ ਹਸਪਤਾਲ ਬਲਾਚੌਰ ਅਤੇ ਫਿਰ ਰੋਪੜ ਵਿਖੇ ਦਾਖਲ ਕਰਵਾਇਆ ਗਿਆ | ਮੰਗਤ ਰਾਮ ਨੇ ਦੱਸਿਆ ਕਿ ਹਾਦਸਾ ਹੋਣ ਤੱਕ ਕਾਰ ਸਿਰਫ਼ ਦਰਖ਼ਤ ਵਿੱਚ ਵੱਜ ਕੇ ਸਿਰਫ਼ ਅੱਗੇ ਤੋਂ ਹੀ ਨੁਕਸਾਨੀ ਗਈ ਸੀ ਪ੍ਰੰਤੂ ਕੁੱਝ ਹੀ ਸਮੇਂ ਉਪਰੰਤ ਅਚਾਨਕ ਅੱਗ ਲੱਗਣ ਕਾਰਨ ਕਾਰ ਬੁਰੀ ਤਰਾਂ ਨੁਕਸਾਨੀ ਗਈ | ਮੰਗਤ ਰਾਮ ਨੇ ਦੱਸਿਆ ਕਿ ਕਾਰ ਦੇ ਕਾਗ਼ਜ਼ਾਤ ਬਿਲਕੁਲ ਪੂਰੇ ਹਨ ਅਤੇ ਇੰਸ਼ੋਰੈਂਸ ਵੀ ਫੁੱਲ ਕਰਵਾਈ ਹੋਈ ਹੈ | ਉਸ ਨੇ ਇੰਸ਼ੋਰੈਂਸ ਕੰਪਨੀ, ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਸ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ | ਦੂਜੇ ਪਾਸੇ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਿੱਥੇ ਇਲਾਕੇ ਅੰਦਰ ਘੁੰਮ ਰਹੇ ਬਹੁ ਤਾਦਾਦ ਅਵਾਰਾ ਪਸ਼ੂਆਂ ਦਾ ਪੁਖ਼ਤਾ ਹੱਲ ਕੀਤਾ ਜਾਵੇ, ਉੱਥੇ ਇਲਾਕੇ ਦੀਆਂ ਸੜਕਾਂ ਅੰਦਰ ਪਏ ਵੱਡੇ-ਵੱਡੇ ਖੱਡਿਆਂ ਦੀ ਮੁਰੰਮਤ ਵੀ ਪਹਿਲ ਦੇ ਆਧਾਰ 'ਤੇ ਕਰਵਾਏ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਬਿਜਲੀ ਦੀਆਂ ਲਾਈਨਾਂ ਥੱਲੋਂ ਆਪਣੇ ਦਰੱਖ਼ਤ ਵੱਢ ਲੈਣ -ਜੇ.ਈ ਅਗਲੀ ਖ਼ਬਰ ਜੌਗਰਫ਼ੀ ਟੀਚਰਜ਼ ਯੂਨੀਅਨ ਦਾ ਵਫ਼ਦ ਵਿਧਾਨ ਸਭਾ ਸਪੀਕਰ ਨੂੰ ਮਿਲਿਆ
Ad Position 24