ਬਲਾਚੌਰ, 1 ਜੂਨ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਤਹਿਤ ਸਬ-ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਬਲਾਚੌਰ ਵੱਲੋਂ ਸਮੇਤ ਟੀਮ ਅਨਿਲ ਪੁੱਤਰ ਧੀਰ ਸਿੰਘ ਵਾਸੀ ਧਰਮਪੁਰ ਥਾਣਾ ਬਸੋਲੀ ਜ਼ਿਲ੍ਹਾ ਬਦਾਯੂ ਹਾਲ ਵਾਸੀ ਮਹਿੰਦੀਪੁਰ ਥਾਣਾ ਸਿਟੀ ਬਲਾਚੌਰ ਅਤੇ ਮੁਕੇਸ਼ ਸਿੰਘ ਪੁੱਤਰ ਚੰਦਰਪਾਲ ਵਾਸੀ ਅਲੀਗੰਜ ਜ਼ਿਲ੍ਹਾ ਬਰੇਲੀ ਹਾਲ ਵਾਸੀ ਗਹੂੰਣ ਰੋਡ ਨਜ਼ਦੀਕ ਕਟਾਰੀਆ ਹਸਪਤਾਲ ਨੂੰ ਬਲਾਚੌਰ ਬਾਈਪਾਸ ਠੇਰੀ ਮੋੜ ਨਜ਼ਦੀਕ ਮੈਕਡੋਨਲ ਤੋਂ ਕਾਬੂ ਕਰਕੇ ਉਨ੍ਹਾਂ ਪਾਸੋਂ 100 ਗ੍ਰਾਮ ਅਫ਼ੀਮ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਐਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਸਿਟੀ ਬਲਾਚੌਰ ਵਿਖੇ ਦਰਜ ਕੀਤਾ ਗਿਆ ਹੈ | ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਲੁਧਿਆਣਾ ਜੇਲ੍ਹ ਭੇਜਿਆ ਜਾ ਰਿਹਾ ਹੈ | ਇਸ ਮੌਕੇ ਸਬ-ਇੰਸਪੈਕਟਰ ਭੂਸ਼ਨ ਲਾਲ, ਏ.ਐੱਸ.ਆਈ ਲਖਬੀਰ ਚੰਦ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ |