06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਕਸਬਾ ਕਾਠਗੜ੍ਹ ਦੇ ਕਈ ਪਿੰਡਾਂ 'ਚ ਵਧਦੀ ਜਾ ਰਹੀ ਅਵਾਰਾ ਪਸ਼ੂਆਂ ਦੀ ਤਾਦਾਦ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 02-06-2025
ਰੱਤੇਵਾਲ, 1 ਜੂਨ (ਅਸ਼ੋਕ ਕੁਮਾਰ ਲੀਲ) - ਕਸਬਾ ਕਾਠਗੜ੍ਹ ਦੇ ਕਈ ਪਿੰਡਾਂ 'ਚ ਅਵਾਰਾ ਪਸ਼ੂਆਂ ਦੀ ਤਾਦਾਦ ਲਗਾਤਾਰ ਵੱਧਦੀ ਜਾ ਰਹੀ ਹੈ | ਕੁੱਝ ਲੋਕ ਆਪਣੇ ਨਿੱਜੀ ਸਵਾਰਥ ਲਈ ਇਨ੍ਹਾਂ ਪਸ਼ੂਆਂ ਨੂੰ ਗੱਡੀਆਂ ਵਿੱਚ ਬਾਹਰੋਂ ਭਰ ਕੇ ਲਿਆ ਕੇ ਇਸ ਇਲਾਕੇ ਵਿੱਚ ਲਗਾਤਾਰ ਛੱਡ ਕੇ ਭੱਜ ਜਾਂਦੇ ਹਨ | ਜਿਸ ਕਾਰਨ ਕਸਬਾ ਕਾਠਗੜ੍ਹ ਦੇ ਕਈ ਪਿੰਡਾਂ ਦੇ ਲੋਕ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਬਹੁਤ ਪ੍ਰੇਸ਼ਾਨ ਹਨ | ਇਹ ਅਵਾਰਾ ਪਸ਼ੂ ਝੁੰਡਾਂ 'ਚ ਨਿਕਲਦੇ ਹਨ ਅਤੇ ਕਿਸਾਨਾਂ ਦੀਆਂ ਫ਼ਸਲਾਂ ਨਸ਼ਟ ਕਰ ਦਿੰਦੇ ਹਨ |
ਕੁੱਝ ਤਕੜੇ ਜ਼ਿਮੀਂਦਾਰਾਂ ਵੱਲੋਂ ਤਾਂ ਆਪਣੇ ਖੇਤਾਂ ਨੂੰ ਜਾਲ ਜਾਂ ਕੰਡੇਦਾਰ ਤਾਰਾਂ ਲਗਾ ਕੇ ਆਪਣੇ ਖੇਤਾਂ ਨੂੰ ਇਨ੍ਹਾਂ ਤੋਂ ਬਚਾ ਲਿਆ ਗਿਆ ਹੈ | ਪਰ ਛੋਟੇ ਜ਼ਿਮੀਂਦਾਰ ਇਨ੍ਹਾਂ ਅਵਾਰਾ ਪਸ਼ੂਆਂ ਦੇ ਉਜਾੜੇ ਕਾਰਨ ਲਗਪਗ ਖੇਤੀ ਕਰਨੀ ਹੀ ਛੱਡ ਗਏ ਹਨ | ਜਿਹੜੇ ਅਵਾਰਾ ਪਸ਼ੂਆਂ ਨੂੰ ਗੱਡੀਆਂ 'ਚ ਭਰ-ਭਰ ਕੇ ਲਿਆ ਕੇ ਇਥੇ ਛੱਡਿਆ ਜਾ ਰਿਹਾ ਹੈ ਉਹ ਵੀ ਆਪਣੇ ਝੁੰਡ ਬਣਾ ਕੇ ਸੜਕ ਦੇ ਕਿਨਾਰੇ ਬੈਠੇ ਆਮ ਨਜ਼ਰ ਆ ਜਾਂਦੇ ਹਨ | ਜਿਨ੍ਹਾਂ ਵਿੱਚ ਕਾਠਗੜ੍ਹ ਤੋਂ ਉਧਨਵਾਲ ਤੱਕ ਚਾਰ ਪੰਜ ਝੁੰਡ ਸੜਕ 'ਤੇ ਬੈਠੇ ਰਹਿੰਦੇ ਹਨ ਜੋ ਕਿ ਸੜਕੀ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਨ੍ਹਾਂ ਅਵਾਰਾ ਪਸ਼ੂਆਂ ਦੀ ਤਾਦਾਦ ਮੰਡ ਏਰੀਏ ਵਿੱਚ ਵੀ ਵਧਦੀ ਜਾ ਰਹੀ ਹੈ | ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਕਈ ਸੜਕ ਹਾਦਸੇ ਅਤੇ ਕਈ ਮੌਤਾਂ ਵੀ ਹੋ ਚੁੱਕੀਆਂ ਹਨ | ਪ੍ਰੰਤੂ ਪ੍ਰਸ਼ਾਸਨ ਵਲੋਂ ਕੋਈ ਵੀ ਉਚਿਤ ਕਾਰਵਾਈ ਨਹੀਂ ਕੀਤੀ ਗਈ | ਸਾਡੇ ਇਲਾਕੇ 'ਚ ਕਈ ਗਊ ਰਕਸ਼ਕ ਦਲ ਅਤੇ ਕਈ ਪ੍ਰਸਿੱਧ ਗਊਸ਼ਾਲਾਵਾਂ ਹਨ | ਪ੍ਰੰਤੂ ਇਹਨਾਂ ਅਵਾਰਾ ਪਸ਼ੂਆਂ ਲਈ ਕਿਸੇ ਵੱਲੋਂ ਕੋਈ ਪਹਿਲਕਦਮੀ ਨਹੀਂ ਕੀਤੀ ਗਈ | ਗਊਸ਼ਾਲਾ ਕਮੇਟੀ ਦੇ ਇੱਕ ਸਰਗਰਮ ਮੈਂਬਰ ਤਜਿੰਦਰ ਜੈਲਦਾਰ ਦੇ ਘਰ ਤੋਂ ਬਾਹਰ ਗਊਆਂ ਵੱਲੋਂ ਡੇਰਾ ਲਗਾ ਲਿਆ ਗਿਆ | ਜਿਸ ਸਬੰਧੀ ਉਹਨਾਂ ਤੋਂ ਇਨ੍ਹਾਂ ਅਵਾਰਾ ਗਊਆਂ ਸਬੰਧੀ ਜਾਣਕਾਰੀ ਲਈ ਗਈ ਕਿ ਤੁਸੀਂ ਗਊਸ਼ਾਲਾ ਕਮੇਟੀ ਦੇ ਮੈਂਬਰ ਹੋ ਤੁਸੀਂ ਇਹਨਾਂ ਲਈ ਕੀ ਕਰ ਰਹੇ ਹੋ ਤਾਂ ਉਹਨਾਂ ਵੱਲੋਂ ਕੋਈ ਭਰੋਸੇਯੋਗ ਜਵਾਬ ਨਹੀਂ ਦਿੱਤਾ ਗਿਆ | ਉਹਨਾਂ ਕਿਹਾ ਕਿ ਮੈਂ ਕਮੇਟੀ ਮੈਂਬਰਾਂ ਨਾਲ ਇਸ ਸਬੰਧੀ ਗੱਲਬਾਤ ਕਰਾਂਗਾ | ਪ੍ਰੰਤੂ ਇਸ ਕਮੇਟੀ ਮੈਂਬਰ ਦੇ ਘਰ ਦੇ ਮੂਹਰੇ ਬੈਠੀਆਂ ਗਊਆਂ ਸ਼ਾਇਦ ਇਸ ਆਸ ਵਿੱਚ ਹਨ ਕਿ ਸ਼ਾਇਦ ਕਿਸੇ ਮੈਂਬਰ ਜਾਂ ਸਮਾਜ ਸੇਵੀ ਦੀ ਨਜ਼ਰ ਇਨ੍ਹਾਂ 'ਤੇ ਸਵੱਲੀ ਹੋ ਜਾਵੇ ਅਤੇ ਇਨ੍ਹਾਂ ਦਾ ਉਧਾਰ ਹੋ ਜਾਵੇ | ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਅਵਾਰਾ ਪਸ਼ੂਆਂ ਨੂੰ ਗੱਡੀਆਂ ਵਿੱਚ ਭਰ ਕੇ ਛੱਡਣ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਨਾਲ ਹੀ ਸਾਡੇ ਇਲਾਕੇ 'ਚ ਜੋ ਗਊ ਰਕਸ਼ਾ ਦਲ ਅਤੇ ਗਊਸ਼ਾਲਾਵਾਂ ਹਨ ਉਹਨਾਂ ਨੂੰ ਪਹਿਲਕਦਮੀ ਕਰਦੇ ਹੋਏ ਇਹਨਾਂ ਅਵਾਰਾ ਪਸ਼ੂਆਂ ਦੇ ਹੱਲ ਲਈ ਅੱਗੇ ਆਉਣ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਆਸਟੇ੍ਰਲੀਆ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ ਵਾਲੇ ਤਿੰਨ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬਲਾਚੌਰ ਪੁਲਿਸ ਵਲੋਂ 100 ਗ੍ਰਾਮ ਅਫ਼ੀਮ ਸਮੇਤ 2 ਕਾਬੂ
Ad Position 24