06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਰਕਾਰੀ ਪ੍ਰਾਇਮਰੀ ਸਕੂਲ ਨੌਰਾ ਵਿਖੇ ਮਾਪੇ ਅਧਿਆਪਕ ਮਿਲਣੀ

Ad Position 21
No active advertisement
ਅਜੀਤ ਡੈਸਕ 02-06-2025
ਬੰਗਾ, 1 ਜੂਨ (ਕੁਲਦੀਪ ਸਿੰਘ ਪਾਬਲਾ) - ਸਰਕਾਰੀ ਪ੍ਰਾਇਮਰੀ ਸਕੂਲ ਨੌਰਾ ਵਿਖੇ ਮਾਪੇ ਅਧਿਆਪਕ ਮਿਲਣੀ ਕੀਤੀ ਗਈ | ਇਸ ਸਮੇਂ ਹੰਸ ਰਾਜ ਸੈਂਟਰ ਹੈੱਡਟੀਚਰ ਨੌਰਾ ਦੁਆਰਾ ਮਾਪਿਆਂ ਨੂੰ ਬੱਚਿਆਂ ਨੂੰ ਛੁੱਟੀਆਂ ਦਾ ਕੰਮ ਵਧੀਆ ਢੰਗ ਨਾਲ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਜੁਲਾਈ ਮਹੀਨੇ ਹੋਣ ਵਾਲੀ ਪ੍ਰੀਖਿਆ ਅਤੇ ਮਿਸ਼ਨ ਸਮਰੱਥ ਸਬੰਧੀ ਭੇਜੇ ਜਾਣ ਵਾਲੇ ਕੰਮ ਸਬੰਧੀ ਦੱਸਿਆ ਗਿਆ | ਵਰਿੰਦਰ ਕੁਮਾਰ ਪਿ੍ੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਨੌਰਾ ਦੁਆਰਾ ਮਾਪਿਆਂ ਨੂੰ ਵਧ ਰਹੀ ਗਰਮੀ ਅਤੇ ਵੱਧ ਰਹੇ ਪ੍ਰਦੂਸ਼ਣ ਦੇ ਕਾਰਨਾਂ ਸਬੰਧੀ ਜਾਗਰੂਕ ਕੀਤਾ ਗਿਆ |
ਇਸ ਮੌਕੇ 'ਤੇ ਸਕੂਲ ਸਟਾਫ਼ ਅਤੇ ਬੱਚਿਆਂ ਦੁਆਰਾ ਸਕੂਲ ਵਿਖੇ ਬੂਟੇ ਲਗਾਏ ਗਏ | ਇਸ ਸਮੇਂ ਬਲਦੇਵ ਸਿੰਘ ਸਿੱਧੂ ਕੈਂਪਸ ਮੈਨੇਜ਼ਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਰਾ, ਸੋਨੀਆ ਈ.ਟੀ.ਟੀ ਅਧਿਆਪਕ, ਬਲਜਿੰਦਰ ਕੌਰ ਐਸੋਸੀਏਟ ਅਧਿਆਪਕ, ਪਿ੍ਅੰਕ ਈ.ਟੀ.ਟੀ ਅਧਿਆਪਕ, ਪੂਜਾ ਰਾਣੀ, ਪਿ੍ਅੰਕਾ, ਤੀਰਥ ਸਿੰਘ, ਸੁਖਵਿੰਦਰ ਕੌਰ, ਕਲਾਵਤੀ, ਹਰਪ੍ਰੀਤ ਕੌਰ, ਸੁਖਬੀਰ ਕੌਰ, ਰੇਨੂ ਰਾਣੀ, ਨਿਰਮਲਾ ਰਾਣੀ, ਸੋਮਾ ਰਾਣੀ ਮਿਡ-ਡੇ-ਮੀਲ ਵਰਕਰ ਅਤੇ ਬੱਚੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਵਾਲਦਾਰ ਪ੍ਰੇਮ ਚੰਦ ਕੋਛੜ ਦੀ ਬਰਸੀ 'ਤੇ ਵਿਸ਼ੇਸ਼ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਅਤੇ ਸਰਬੱਤ ਦੇ ਭਲੇ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
Ad Position 24