ਨਵਾਂਸ਼ਹਿਰ, 1 ਜੂਨ (ਜਸਬੀਰ ਸਿੰਘ ਨੂਰਪੁਰ) - ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਮਹਾਲੋਂ ਜੀ. ਐਨ. ਐਮ ਭਾਗ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਨਤੀਜੇ ਲਈ ਕਾਲਜ ਦੇ ਡਾਇਰੈਕਟਰ ਸ. ਡੀ. ਪੀ. ਐਸ ਸੰਧੂ, ਪਿ੍ੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਅਤੇ ਵਾਇਸ ਪਿ੍ੰਸੀਪਲ ਸ੍ਰੀਮਤੀ ਪ੍ਰਭਅਮਨਦੀਪ ਕੌਰ ਵਲੋਂ ਜੀ. ਐਨ. ਐਮ ਭਾਗ ਪਹਿਲੇ ਦੇ ਪਾਸ ਹੋਏ ਵਿਦਿਆਰਥੀਆਂ ਅਤੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ | ਜੀ. ਐਨ. ਐਮ ਭਾਗ ਪਹਿਲਾ ਵਿਚੋਂ ਨੇਹਾ ਰਾਣਾ ਸਪੁੱਤਰੀ ਪਰਮਜੀਤ ਸਿੰਘ ਨੇ 500 ਵਿਚੋਂ 371 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸੁਖਮਨ ਕੌਰ ਸੈਣੀ ਸਪੁੱਤਰੀ ਕੁਲਵਿੰਦਰ ਸਿੰਘ ਨੇ 367 ਅੰਕਾਂ ਨਾਲ ਦੂਸਰਾ ਸਥਾਨ ਅਤੇ ਪਰਮਜੀਤ ਕੌਰ ਸਪੁੱਤਰੀ ਹਰਵਿੰਦਰ ਸਿੰਘ 365 ਅੰਕ ਅਤੇ ਬਲਜੀਤ ਕੌਰ ਸਪੁੱਤਰੀ ਸਾਗਾ ਰਾਮ ਨੇ 365 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ |