ਮਜਾਰੀ ਸਾਹਿਬਾ, 1 ਜੂਨ (ਨਿਰਮਲਜੀਤ ਸਿੰਘ ਚਾਹਲ) - ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਬਕਾਪੁਰ ਵੱਲੋਂ ਸਮੂਹ ਨਗਰ ਪੰਚਾਇਤ ਅਤੇ ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਰਾਤ ਦਾ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ | ਇਸ 'ਚ 52 ਪੇਂਡੂ ਪੱਧਰ ਦੀਆਂ ਚੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ | ਟੂਰਨਾਮੈਂਟ ਦੇ ਫਾਈਨਲ ਮੈਚ 'ਚ ਗੜ੍ਹੀ ਕਾਨੂੰਗੋ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪਿੰਡ ਧਮਾਈ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਦੋਹਾਂ ਟੀਮਾਂ ਨੂੰ ਕਰਮਵਾਰ 31000 ਅਤੇ 25000 ਰੁਪਏ ਨਕਦ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਅੰਡਰ 14 ਸਾਲ ਵਿੱਚ ਪਿੰਡ ਪਨਾਮ ਦੀ ਟੀਮ ਨੇ ਪਹਿਲਾ ਸਥਾਨ ਅਤੇ ਬਕਾਪੁਰ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਦੋਵਾਂ ਟੀਮਾਂ ਨੂੰ ਕ੍ਰਮਵਾਰ 4100 ਅਤੇ 3100 ਰੁਪਏ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਨਾਮਾਂ ਦੀ ਵੰਡ ਪਿੰਡ ਦੀ ਪੰਚਾਇਤ ਅਤੇ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਮੰਡੇਰ ਵੱਲੋਂ ਕੀਤੀ ਗਈ | ਇਸ ਮੌਕੇ ਗੁਰਦੀਪ ਸਿੰਘ ਮੰਡੇਰ ਨੇ ਇਸ ਨਗਰ ਵਿੱਚ ਖੇਡਣ ਲਈ ਪਹੁੰਚੀਆਂ ਸਾਰੀਆਂ ਟੀਮਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕੀਤਾ | ਇਸ ਮੌਕੇ ਸਰਪੰਚ ਬਲਜਿੰਦਰ ਕੌਰ, ਬਲਜੀਤ ਕੌਰ, ਪਰਮਿੰਦਰ ਕੌਰ, ਸਰਜੀਤ ਕੌਰ, ਮਦਨ ਲਾਲ, ਰਸ਼ਪਾਲ ਸਿੰਘ ਮੰਡੇਰ ਸਾਰੇ ਪੰਚ, ਹਰਬੰਸ ਸਿੰਘ ਮੰਡੇਰ, ਗੁਰਦੀਪ ਸਿੰਘ, ਰਾਮ ਲਾਲ ਭੱਟੀ, ਕੁਲਵਿੰਦਰ ਸਿੰਘ, ਗੁਲਜਾਰਾ ਰਾਮ, ਹਰਜਿੰਦਰ ਸਿੰਘ ਬਿੱਲਾ, ਮਨਪ੍ਰੀਤ ਸਿੰਘ, ਹਰਿੰਦਰ ਸਿੰਘ, ਅਜੇ ਕੁਮਾਰ, ਹੇਮਰਾਜ, ਜਸਕਰਨ ਕੈਂਥ, ਅਮਨਦੀਪ ਸਿੰਘ ਮੰਡੇਰ, ਹਰਜੋਤ ਸਿੰਘ, ਖੁਸ਼ਪ੍ਰੀਤ ਸਿੰਘ, ਭੁਪਿੰਦਰ ਸਿੰਘ ਗਿੱਲ, ਕਿਰਪਾਲ ਸਿੰਘ ਐਫ. ਸੀ. ਆਈ., ਸੁਖਦੇਵ ਸਿੰਘ ਸਵਰਾਜ ਕੈਂਥ, ਹਰਜੋਤ ਸਿੰਘ ਆਦਿ ਹਾਜ਼ਰ ਸਨ |