ਉਸਮਾਨਪੁਰ, 1 ਜੂਨ (ਸੰਦੀਪ ਮਝੂਰ) - ਸਰਕਾਰੀ ਪ੍ਰਾਇਮਰੀ ਸਕੂਲ ਜਲਵਾਹਾ ਵਿਖੇ ਸਕੂਲ ਮੁਖੀ ਸੁਮਨ ਪ੍ਰੀਆ ਦੀ ਅਗਵਾਈ ਹੇਠ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਉਨ੍ਹਾਂ ਸਮੂਹ ਬੱਚਿਆਂ ਅਤੇ ਮਾਪਿਆਂ ਨੂੰ ਜੀ ਆਇਆਂ ਆਖਦਿਆਂ ਬੱਚਿਆਂ ਦੀ ਵਿੱਦਿਅਕ ਅਤੇ ਸਹਿ ਵਿੱਦਿਅਕ ਖੇਤਰ ਵਿਚ ਕਾਰਗੁਜ਼ਾਰੀ ਬਾਰੇ ਮਾਪਿਆਂ ਨਾਲ ਚਰਚਾ ਕੀਤੀ | ਉਨ੍ਹਾਂ ਸਿੱਖਿਆ ਵਿਭਾਗ ਵਲੋਂ ਸਿੱਖਿਆ ਦੇ ਖੇਤਰ 'ਚ ਕੀਤੇ ਜਾਂਦੇ ਉਪਰਾਲਿਆਂ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਇਆ | ਉਨ੍ਹਾਂ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਕੰਮ, ਗਰਮੀ ਤੋਂ ਬਚਾਅ, ਮਿਸ਼ਨ ਸਮਰਥ ਦੀ ਅੰਤਿਮ ਜਾਂਚ ਅਤੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੀਆਂ ਮਾਤਾਵਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸੁਰੱਖਿਆ ਬਾਰੇ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਸਕੂਲ ਵਿੱਚ ਤੰਬਾਕੂ ਮੁਕਤ, ਪਲਾਸਟਿਕ ਮੁਕਤ ਦਿਵਸ ਅਤੇ ਵਾਤਾਵਰਨ ਦਿਵਸ ਵੀ ਮਨਾਇਆ ਗਿਆ | ਇਸ ਮੌਕੇ ਸੀ.ਐਚ.ਟੀ. ਅਨਿਲ ਕੁਮਾਰ, ਪਰਮਪਾਲ ਕੌਰ, ਕੁਲਵਿੰਦਰ ਕੌਰ, ਸੁਖਵੀਰ ਕੌਰ, ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ |