06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਖ਼ਾਲਸਾ ਸਕੂਲ ਬੰਗਾ ਨੂੰ ਸਕੂਲ ਵੈਨ ਭੇਟ

Ad Position 21
No active advertisement
ਅਜੀਤ ਡੈਸਕ 02-06-2025
ਬੰਗਾ, 1 ਜੂਨ (ਕਰਮ ਲਧਾਣਾ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੰਗਾ ਨੇ ਆਪਣੇ ਵਿਦਿਆਰਥੀਆਂ ਕਰਕੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ | ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਦੀਆਂ ਮੁੱਖ ਲੋੜਾਂ ਵਿੱਚ ਸਕੂਲ ਆਉਣ-ਜਾਣ ਦੇ ਸਾਧਨ ਦੀ ਕਮੀ ਬਹੁਤ ਮਹਿਸੂਸ ਹੋ ਰਹੀ ਸੀ | ਖਾਲਸਾ ਸਕੂਲ ਮੈਨੇਜਿੰਗ ਕਮੇਟੀ ਨੇ ਇਸ ਲੋੜ ਨੂੰ ਦੇਖਦੇ ਹੋਏ ਇੱਕ ਨਵੀਂ ਵੈਨ ਲੈ ਕੇ ਦਿੱਤੀ ਹੈ | ਇਸ ਸਮੇਂ ਹੈੱਡਮਾਸਟਰ ਰਜਿੰਦਰ ਸਿੰਘ ਆਹਲੂਵਾਲੀਆ ਨੇ ਕਮੇਟੀ ਪ੍ਰਧਾਨ ਮਲਕੀਤ ਸਿੰਘ ਬਾਹੜੋਵਾਲ, ਤਰਲੋਚਨ ਸਿੰਘ ਸੂੰਢ, ਕੁਲਵਰਨ ਸਿੰਘ ਗਿੱਲ ਮੈਨੇਜਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਇਸ ਨਾਲ ਸਕੂਲ 'ਚ ਨਵੇਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ ਹੋਵੇਗਾ | ਇਸ ਮੌਕੇ ਜਰਨੈਲ ਸਿੰਘ ਪੱਲੀ ਝਿੱਕੀ, ਸਤਵੀਰ ਸਿੰਘ, ਮੈਂਬਰ ਬਲਵੀਰ ਸਿੰਘ,ਹਰਬੰਸ ਸਿੰਘ ਅਤੇ ਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦਿਆਲਾ ਵਿਖੇ ਸ਼ਹੀਦੀ ਪੁਰਬ ਮਨਾਇਆ ਅਗਲੀ ਖ਼ਬਰ ਜੀ. ਐਨ. ਐਮ ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24