06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿੰਡ ਦਿਆਲਾ ਵਿਖੇ ਸ਼ਹੀਦੀ ਪੁਰਬ ਮਨਾਇਆ

Ad Position 21
No active advertisement
ਅਜੀਤ ਡੈਸਕ 02-06-2025
ਸੜੋਆ, 1 ਜੂਨ (ਹਰਮੇਲ ਸਹੂੰਗੜਾ) - ਗੁਰਦੁਆਰਾ ਸਿੰਘ ਸਭਾ ਪਿੰਡ ਦਿਆਲਾ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮਨਾਏ ਗਏ | ਕਮੇਟੀ ਮੈਂਬਰਾਂ ਵਲੋਂ ਰੱਖੇ ਗਏ ਅਖੰਡ ਪਾਠਾਂ ਦੇ ਭੋਗ ਉਪਰੰਤ ਸਿੰਬਲ ਮਜਾਰੇ ਵਾਲਿਆਂ ਦਾ ਪੰਥਕ ਇੰਟਰਨੈਸ਼ਨਲ ਢਾਡੀ ਜਥਾ ਜਸਵਿੰਦਰ ਸਿੰਘ ਬੈਂਸ, ਹਰਦੀਪ ਸਿੰਘ ਨਾਫਰੀ, ਅਮਰਜੀਤ ਸਿੰਘ ਮਸਤਾਨਾ ਅਤੇ ਭਾਈ ਅਰਸ਼ਦੀਪ ਸਿੰਘ ਦੀਪ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਦੀ ਪਾਪੀ ਮੁਗਲ ਹਕੂਮਤ ਦੇ ਤਸੀਹੇ ਦੇਣ ਦੇ ਬਾਅਦ ਵੀ ਈਨ ਨਾ ਮੰਨਦਿਆਂ ਹੋਇਆਂ ਉਹਨਾਂ ਨੇ ਤੱਤੀ ਤਵੀ 'ਤੇ ਬੈਠ ਕੇ ਤੇਰਾ ਭਾਣਾ ਮੀਠਾ ਲਾਗੇ ਹਰਿ ਨਾਮੁ ਪਦਾਰਥ ਨਾਨਕ ਮਾਗੇ ਦਾ ਜਾਪ ਕਰਦਿਆਂ ਸੀਸ 'ਤੇ ਗਰਮ ਰੇਤ ਪਵਾ ਕੇ ਕੁਰਬਾਨੀ ਦਿੱਤੀ | ਇਸ ਮੌਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਜ਼ੀਦਪੁਰ ਵਿਖੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ ਅਗਲੀ ਖ਼ਬਰ ਖ਼ਾਲਸਾ ਸਕੂਲ ਬੰਗਾ ਨੂੰ ਸਕੂਲ ਵੈਨ ਭੇਟ
Ad Position 24