ਬਲਾਚੌਰ, 1 ਜੂਨ (ਨਰੇਸ਼ ਧੌਲ)-ਪਿੰਡ ਮੋਜੋਵਾਲ ਮਜਾਰਾ ਨੇੜੇ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਮੂਹ ਸੰਗਤ, ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਨੈਣਾ ਦੇਵੀ ਦਾ ਸਾਲਾਨਾ 13ਵਾਂ ਵਿਸ਼ਾਲ ਜਾਗਰਣ 7 ਜੂਨ ਦਿਨ ਸਨਿੱਚਰਵਾਰ ਰਾਤ 8 ਵਜੇ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਦੱਸਿਆ ਕਿ 6 ਜੂਨ ਨੂੰ ਸਵੇਰੇ 8 ਵਜੇ ਹਵਨ ਕਰਵਾਇਆ ਜਾਵੇਗਾ ਅਤੇ ਮਾਤਾ ਨੈਣਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਤੋਂ ਪਵਿੱਤਰ ਜੋਤ ਵੀ ਲਿਆਂਦੀ ਜਾਵੇਗੀ | ਇਸ ਸਮਾਗਮ ਦੌਰਾਨ ਸੁਨੀਤਾ ਚੈਰੀਟੇਬਲ ਹਸਪਤਾਲ ਬਲਾਚੌਰ ਵੱਲੋਂ ਮੁਫ਼ਤ ਮੈਡੀਕਲ ਅਤੇ ਖ਼ੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ | ਜਾਗਰਣ ਮੌਕੇ ਧਾਰਮਿਕ ਸਟੇਜ ਦੌਰਾਨ ਬਲਜਿੰਦਰ ਬੈਂਸ ਤੇ ਕੋਮਲ ਬੈਂਸ ਆਦਿ ਤੋਂ ਇਲਾਵਾ ਮਿੱਕੀ ਸ਼ਰਮਾ ਨਵਾਂਸ਼ਹਿਰ ਵਾਲੇ ਤਾਰਾ ਰਾਣੀ ਦੀ ਕਥਾ ਕਰਨਗੇ ਅਤੇ ਮਨੀਸ਼ ਆਰਟਿਸਟ ਰਾਜਪੁਰਾ ਟਾਊਨ ਵਾਲੇ ਝਾਕੀਆਂ ਦਾ ਪ੍ਰਦਰਸ਼ਨ ਕਰਨਗੇ | ਇਸ ਸਮਾਗਮ ਦਾ ਸਿੱਧਾ ਪ੍ਰਸਾਰਨ ਵੀਰੂ ਸਟੂਡੀਓ ਬਛੌੜੀ ਵਾਲਿਆਂ ਵੱਲੋਂ ਕੀਤਾ ਜਾਵੇਗਾ | ਪ੍ਰਬੰਧਕਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਲਾਨਾ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਲਵਾਉਣ | ਇਸ ਮੌਕੇ ਸਰਪੰਚ ਦਿਲਵਰ ਸਿੰਘ ਖਟਕੜ, ਜੋਗਿੰਦਰ ਪਾਲ ਚਾਂਦਲਾ, ਦਿਲਾਵਰ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਹੈਪੀ ਪੰਚ, ਬਖ਼ਸ਼ੀਸ਼ ਸਿੰਘ ਸੀਸ ਮੋਜੋਵਾਲ, ਕੁਲਵਿੰਦਰ ਸਿੰਘ ਲਾਡੀ, ਅਰੁਣ ਮਹਿਰਾ ਸਮੇਤ ਸਮੂਹ ਸੇਵਾਦਾਰ ਪ੍ਰਬੰਧਕ ਕਮੇਟੀ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |