ਨਵਾਂਸ਼ਹਿਰ, 1 ਜੂਨ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਦੇ ਬੰਗਾ ਰੋਡ 'ਤੇ ਸਥਿਤ ਹਜ਼ਰਤ ਦਰਬਾਰ ਪੰਜ ਪੀਰ ਵਿਖੇ ਸਲਾਨਾ ਜੋੜ ਮੇਲਾ 4 ਤੇ 5 ਜੂਨ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ | ਇਸ ਮੌਕੇ ਜਾਣਕਾਰੀ ਦਿੰਦਿਆਂ ਦਰਬਾਰ ਦੇ ਗੱਦੀਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦੱਸਿਆ ਕਿ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕਿਆ ਹਨ | 4 ਜੂਨ ਸ਼ਾਮ ਨੂੰ ਚਿਰਾਗ ਰੌਸ਼ਨ ਕੀਤੇ ਜਾਣਗੇ ਤੇ ਚਾਦਰ ਦੀ ਰਸਮ ਹੋਵੇਗੀ ਅਤੇ ਰਾਤ ਨੂੰ ਕਵਾਲਿਆਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਜਿਸ 'ਚ ਰਾਤ ਨੂੰ ਸਨਾ ਫਤਿਹ ਅਲੀ ਖਾਨ, ਬੰਟੀ ਕਵਾਲ ਜਲੰਧਰ ਵਾਲੇ, ਇਸ਼ਰਤ ਅਲੀ ਹਾਜ਼ਰੀ ਭਰਨਗੇ | ਇਸੇ ਤਰਾਂ 5 ਜੂਨ ਸਵੇਰੇ ਝੰਡੇ ਦੀ ਰਸਮ ਕੀਤੀ ਜਾਵੇਗੀ ਤੇ ਚਾਦਰ ਦੀ ਰਸਮ ਇਸ ਮੇਲੇ ਦੇ ਮੁੱਖ ਮਹਿਮਾਨ ਏ.ਡੀ.ਜੀ.ਪੀ ਪੰਜਾਬ ਸੰਜੀਵ ਕਾਲਰਾ ਵਲੋਂ ਕੀਤੀ ਜਾਵੇਗੀ | ਦਿਨ ਵੇਲੇ ਪੰਜਾਬ ਦੇ ਮਸ਼ਹੂਰ ਕਲਾਕਾਰ ਮਹੇਸ਼ ਸਾਜਨ, ਆਬਿਦ ਅਲੀ ਮਤੋਈ, ਮੁੰਨਾ ਨਿਜਾਮੀ ਤੇ ਸਰਦਾਰ ਅਲੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |