06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਕਨਵਰ ਅਰੋੜਾ ਕੰਸਲਟੈਂਟ ਵਲੋਂ ਊਨਾ 'ਚ ਕਰਵਾਇਆ ਗਲੋਬਲ ਵੀਜ਼ਾ ਸੈਮੀਨਾਰ

Ad Position 21
No active advertisement
ਅਜੀਤ ਡੈਸਕ 02-06-2025
ਨਵਾਂਸ਼ਹਿਰ, 1 ਜੂਨ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਦੀ ਪ੍ਰਸਿੱਧ ਕੰਪਨੀ ਕਨਵਰ ਅਰੋੜਾ ਕੰਸਲਟੈਂਟ ਵੱਲੋਂ ਹਿਮਾਚਲ ਪ੍ਰਦੇਸ਼ ਦੇ ਊਨਾ ਸ਼ਹਿਰ ਦੇ ਇੱਕ ਹੋਟਲ 'ਚ ਸਟੱਡੀ ਵੀਜ਼ਾ ਅਤੇ ਵਿਦੇਸ਼ ਜਾਣ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਸਬੰਧ 'ਚ ਇੱਕ ਗਲੋਬਲ ਸੈਮੀਨਾਰ ਕਰਵਾਇਆ ਗਿਆ | ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਕਾਲਜਾਂ ਤੋਂ ਸਬੰਧਤ ਪ੍ਰਤੀਨਿਧ ਪੁੱਜੇ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ | ਇਸ ਮੌਕੇ 'ਤੇ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਟੱਡੀ ਵੀਜ਼ੇ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ | ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਕਿਹਾ ਕਿ ਭਵਿੱਖ 'ਚ ਹਿਮਾਚਲ ਦੇ ਹੋਰ ਸ਼ਹਿਰਾਂ ਵਿੱਚ ਵੀ ਇਸ ਪ੍ਰਕਾਰ ਦੇ ਸੈਮੀਨਾਰ ਕਰਵਾਏ ਜਾਣਗੇ |
ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਸਟੱਡੀ ਵੀਜੇ 'ਤੇ ਜਾਣ ਸਬੰਧੀ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ | ਇਸ ਮੌਕੇ 'ਤੇ ਸਮੀਰ ਗੌਤਮ, ਸਰੂਪ ਪੌਡਵਾਲ, ਸੋਨੀ ,ਚੇਤਨ, ਨੀਰਜ, ਸਾਕਸ਼ੀ, ਨੇਹਾ, ਸ਼ਿਖਾ, ਅਖਿਲੇਸ਼, ਵਿਸਾਖਾ ਆਦਿ ਮੌਜੂਦ ਸਨ | ਅਰੋੜਾ ਕੰਸਲਟੈਂਟ ਦੁਆਰਾ ਲਗਾਏ ਇਸ ਗਲੋਬਲ ਵੀਜ਼ਾ ਸੈਮੀਨਾਰ 'ਚ 200 ਤੋਂ ਵੱਧ ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ | ਜਿਸ 'ਚ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਯੂ. ਕੇ, ਜਰਮਨੀ, ਯੂ.ਐਸ.ਏ ਸਟੱਡੀ ਵੀਜ਼ਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ | ਉਹਨਾਂ ਨੂੰ ਮੌਕੇ 'ਤੇ ਹੀ ਆਫਰ ਲੈਟਰ ਦਿੱਤੇ ਗਏ | ਵਿਦਿਆਰਥੀਆਂ ਨੂੰ ਵਰਕ ਪਰਮਿਟ, ਪੀ.ਆਰ, ਸਪਾਊਜ਼ ਵੀਜ਼ਾ, ਓਪਨ ਵਰਕ ਪਰਮਿਟ, ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਕੱਟ ਵਿਖੇ ਕਬੱਡੀ ਟੂਰਨਾਮੈਂਟ ਅੱਜ ਅਗਲੀ ਖ਼ਬਰ ਹਜ਼ਰਤ ਦਰਬਾਰ ਪੰਜ ਪੀਰ ਦੇ ਮੇਲੇ ਸੰਬੰਧੀ ਤਿਆਰੀਆਂ ਮੁਕੰਮਲ - ਬਾਬਾ ਮਹਿਤਾਬ ਅਹਿਮਦ ਕਾਦਰੀ
Ad Position 24