ਬਹਿਰਾਮ, 01 ਜੂਨ (ਨਛੱਤਰ ਸਿੰਘ ਬਹਿਰਾਮ)-ਐਫ.ਐੱਸ.ਸੀ ਸਕੂਲ ਜੰਡਿਆਲਾ ਵਿਖੇ 10ਵੀਂ ਤੇ 12ਵੀਂ ਜਮਾਤ 'ਚੋਂ ਪਹਿਲੀਆਂ ਪੁਜ਼ੀਸ਼ਨਾਂ 'ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਲ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਤੇ ਬਾਹਰਵੀਂ ਜਮਾਤ ਦਾ ਨਤੀਜਾ 97 ਫ਼ੀਸਦੀ ਆਉਣ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਸਕੂਲ ਸਟਾਫ਼ ਤੇ ਪਿ੍ੰਸੀਪਲ ਨੂੰ ਸਮੂਹ ਕਮੇਟੀ ਤੇ ਪਿੰਡ ਜੰਡਿਆਲਾ ਦੀ ਪੰਚਾਇਤ ਨੇ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਜੰਡਿਆਲਾ ਵੈੱਲਫੇਅਰ ਕਮੇਟੀ ਵਲੋਂ ਐਲਾਨ ਕੀਤਾ ਕਿ ਭਵਿੱਖ ਵਿੱਚ ਜਿਹੜਾ ਬੱਚਾ ਮੈਰਿਟ ਵਿੱਚ ਆਵੇਗਾ ਉਸ ਨੂੰ ਨਗਦ ਇਨਾਮ 5000 ਰੁਪਏ ਦਿੱਤਾ ਜਾਵੇਗਾ | ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਸਰਪੰਚ ਸੁਖਵਿੰਦਰ ਸਿੰਘ, ਬਲਜੀਤ ਕੂਨਰ, ਨਰੇਸ਼ ਕੁਮਾਰ, ਜਸਵਿੰਦਰ ਮਹਿਮੀ, ਪਰਮਿੰਦਰ ਕਲੇਰਾਂ, ਬਲਜਿੰਦਰ ਸਿੰਘ, ਰਾਜ ਕੁਮਾਰ, ਸੁਭਾਸ਼ ਧੰਮਾ, ਜਸਵੀਰ ਰਾਮ ਪੰਚ, ਲੇਖ ਰਾਜ, ਰੇਸ਼ਮ ਕੌਰ ਪੰਚ, ਹਰਪ੍ਰੀਤ ਹੈਪੀ, ਬਲਜੀਤ ਸਿੰਘ ਪੰਚ, ਸੁਖਵਿੰਦਰ ਸਿੰਘ ਕੋਟ ਫ਼ਤੂਹੀ, ਸੰਦੀਪ ਸਿੰਘ ਕਾਲੂਪੁਰ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਬਲਾਕ ਮਾਹਿਲਪੁਰ, ਸੋਨੂੰ ਪੰਚ ਯੂਥ ਪ੍ਰਧਾਨ ਕੋਟ ਫ਼ਤੂਹੀ, ਬਲਵੀਰ ਰਾਮ, ਅਵਤਾਰ ਚੰਦ ਪੰਚ ਆਦਿ ਹਾਜ਼ਰ ਸਨ |