ਪੋਜੇਵਾਲ ਸਰਾਂ, 1 ਜੂਨ (ਬੂਥਗੜ੍ਹੀਆ)-ਸੀਟੂ ਵਲੋਂ ਪੰਜਾਬ ਭਵਨ ਅਤੇ ਹੋਰ ਉਸਾਰੀ ਕਾਮੇ ਭਲਾਈ ਬੋਰਡ ਅਧੀਨ ਉਸਾਰੀ ਨਾਲ ਸਬੰਧਤ ਕਾਮਿਆਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਕਿਰਤ ਵਿਭਾਗ ਬਲਾਚੌਰ ਦੇ ਸਹਿਯੋਗ ਨਾਲ ਕਸਬਾ ਪੋਜੇਵਾਲ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਕਿਰਤ ਇੰਸਪੈਕਟਰ ਹਰਵਿੰਦਰ ਸਿੰਘ, ਨਰਿੰਦਰ ਠਾਕੁਰ, ਅਤੇ ਲਵਲੀ ਕੁਦਲ ਦੇ ਅਧਾਰਿਤ ਕਿਰਤ ਵਿਭਾਗ ਦੀ ਟੀਮ ਨੇ ਕੈਂਪ 'ਚ ਭਾਗ ਲੈਣ ਵਾਲੇ ਰਾਜ ਮਿਸਤਰੀਆਂ, ਮਜ਼ਦੂਰਾਂ ਸਮੇਤ ਉਸਾਰੀ ਨਾਲ ਸੰਬਧਿਤ ਕਾਮਿਆਂ ਦੀ ਰਜਿਸਟਰੇਸ਼ਨ ਕਰਨ ਲਈ ਫਾਰਮ ਭਰੇ ਅਤੇ ਵਿਭਾਗ ਵਲੋਂ ਰਜਿਸਟਰਡ ਉਸਾਰੀ ਨਾਲ ਸਬੰਧਤ ਮਜ਼ਦੂਰਾਂ ਦੀ ਭਲਾਈ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਸੀਟੂ ਲਗਾਤਾਰ ਨਿਰਮਾਣ ਕਾਮਿਆਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ ਅਤੇ ਭਵਿੱਖ ਅੰਦਰ ਵੀ ਸੰਘਰਸ਼ ਕਰਦੀ ਰਹੇਗੀ | ਉਨ੍ਹਾਂ ਕਿਹਾ ਕਿ ਸੀਟੂ ਇਲਾਕੇ ਅੰਦਰ ਨਿਰਮਾਣ ਕਾਮਿਆਂ ਨੂੰ ਵੱਧ ਤੋਂ ਵੱਧ ਜਥੇਬੰਦ ਕਰਕੇ ਬੋਰਡ ਨਾਲ ਰਜਿਸਟਰਡ ਕਰਵਾਏਗੀ ਅਤੇ ਮਜ਼ਦੂਰ ਦੀਆਂ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ | ਇਸ ਮੌਕੇ ਅੱਛਰ ਸਿੰਘ ਟੋਰੋਵਾਲ, ਅਮਰੀਕ ਸਿੰਘ ਝੰਡੂਪੁਰ, ਧਰਮ ਪਾਲ, ਸੁਭਾਸ਼ ਸੋਨੂੰ ਪੋਜੇਵਾਲ, ਬਲਵੀਰ ਸਿੰਘ, ਅਮਨ ਹਿਯਾਤਪੁਰ ਰੁੜਕੀ, ਬਲਵੀਰ ਕੁਮਾਰ, ਸੋਹਣ ਸਿੰਘ ਬਾਬਾ, ਸ਼ਿੰਦਾ ਟੋਰੋਵਾਲ ਤੋਂ ਇਲਾਵਾ ਵਧੇਰੇ ਗਿਣਤੀ 'ਚ ਨਿਰਮਾਣ ਕਾਮੇ ਮੌਜੂਦ ਸਨ |