06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਕੋ-ਆਪ੍ਰੇਟਿਵ ਬੈਂਕ ਮੇਹਲੀ ਵਿਖੇ ਸਟਾਫ- ਗਾਹਕ ਮਿਲਣੀ

Ad Position 21
No active advertisement
ਅਜੀਤ ਡੈਸਕ 02-06-2025
ਬਹਿਰਾਮ, 1 ਜੂਨ (ਸਰਬਜੀਤ ਸਿੰਘ ਰਾਣਾ)-ਅੰਤਰਰਾਸ਼ਟਰੀ ਸਹਿਕਾਰੀ ਸਭਾਵਾਂ ਸਾਲ 2025 ਦੇ ਮੱਦੇਨਜ਼ਰ ਦੀ ਨਵਾਂਸ਼ਹਿਰ ਸੈਂਟਰਲ ਕੋਅਪ੍ਰੇਟਿਵ ਬੈਂਕ ਬਰਾਂਚ ਮੇਹਲੀ ਵਿਖੇ ਬ੍ਰਾਂਚ ਮੈਨੇਜਰ ਮਮਤਾ ਮੋਨਿਕਾ ਦੀ ਅਗਵਾਈ ਹੇਠ ਸਟਾਫ਼ ਗਾਹਕ ਮਿਲਣੀ ਦੇ ਸੰਬੰਧ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੈਂਕ ਵਿੱਚ ਵੱਖ-ਵੱਖ ਖਾਤਾ ਧਾਰਕ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ | ਬਰਾਂਚ ਮੈਨੇਜਰ ਵੱਲੋਂ ਕੋ-ਆਪ੍ਰੇਟਿਵ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਗ੍ਰਾਹਕ ਬੈਂਕ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ | ਇਸ ਮੌਕੇ 'ਤੇ ਅਨੂ ਬਾਲਾ ਕਲਰਕ, ਲਖਵੀਰ ਸਿੰਘ ਸੈਕਟਰੀ, ਰਵਿੰਦਰ ਸਿੰਘ, ਹਰਨੇਕ ਸਿੰਘ, ਜੋਗਿੰਦਰ ਸਿੰਘ, ਕਮਲਜੀਤ ਸਿੰਘ ਪੰਚ, ਰਕੇਸ਼ ਕੁਮਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਧਾਣਾ ਝਿੱਕਾ ਸਕੂਲ 'ਚ ਵਿਸ਼ਵ ਤੰਬਾਕੂ ਰਹਿਤ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਸੀਟੂ ਵਲੋਂ ਨਿਰਮਾਣ ਕਾਮਿਆਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਕੈਂਪ ਲਗਾਇਆ
Ad Position 24