30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸਰਕਾਰ ਵਲੋਂ ਚਲਾਈਆਂ ਗਈਆਂ ਬੈਂਕ ਸਕੀਮਾਂ ਦਾ ਹਰ ਵਿਅਕਤੀ ਨੂੰ ਲਾਭ ਲੈਣਾ ਚਾਹੀਦਾ ਹੈ-ਮੈਡਮ ਸਿਮਰਨਜੀਤ ਕੌਰ

Ad Position 21
No active advertisement
ਅਜੀਤ ਡੈਸਕ 24-09-2025
ਸੜੋਆ, 23 ਸਤੰਬਰ (ਹਰਮੇਲ ਸਹੂੰਗੜਾ) - ਰਾਸ਼ਟਰੀ ਕਿ੍ਸ਼ੀ ਅਤੇ ਗ੍ਰਾਮੀਣ ਵਿਕਾਸ ਬੈਂਕ ਪੰਜਾਬ ਖੇਤਰ ਦੇ ਦਫ਼ਤਰ ਚੰਡੀਗੜ੍ਹ ਤੇ ਵਿਜੀਲੈਂਸ ਅਵੇਅਰਨੈਸ ਕੰਪੇਨ ਸਵੱਛਤ ਭਾਰਤ ਜਾਗਰੂਕ ਅਭਿਆਨ ਨਾਬਾਰਡ ਰੋਪੜ ਤੇ ਜ਼ਿਲ੍ਹਾ ਨਵਾਂਸ਼ਹਿਰ ਤੇ ਸਵੱਛ ਭਾਰਤ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੀ ਗਰਾਊਾਡ 'ਚ ਸਫਾਈ ਕੀਤੀ ਗਈ | ਪ੍ਰਾਚੀਨ ਸ਼ਿਵ ਮੰਦਰ ਸੜੋਆ ਵਿਖੇ ਸੰਬੋਧਨ ਕਰਦੇ ਮੈਡਮ ਸਿਮਰਨਜੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਯੋਜਨਾ ਤਹਿਤ ਭਾਰਤ ਸਰਕਾਰ ਵੱਲੋਂ ਚਲਾਈਆਂ ਗਈਆਂ ਬੈਂਕ ਸਕੀਮਾਂ ਦੇ ਨਾਲ ਹਰ ਵਿਅਕਤੀ ਨੂੰ ਜੁੜਨਾ ਚਾਹੀਦਾ ਹੈ ਉਹਨਾਂ ਇਹ ਵੀ ਕਿਹਾ ਕਿ ਜੀਰੋ ਬੈਲੇਂਸ ਦੇ ਖਾਤੇ ਨੂੰ ਜਰੂਰ ਖੁਲਵਾਉਣਾ ਚਾਹੀਦਾ ਹੈ ਜਿਸ ਵਿੱਚ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਦੁਰਘਟਨਾ ਬੀਮਾ ਯੋਜਨਾ ਤਹਿਤ ਹਰ ਸਾਲ 20 ਰੁਪਏ ਬੈਂਕ ਵੱਲੋਂ ਕੱਟੇ ਜਾ ਰਹੇ ਹਨ ਅਤੇ ਇਸ ਸਕੀਮ ਦਾ ਲਾਭ 18 ਤੋਂ 70 ਸਾਲ ਤੱਕ ਦੇ ਵਿਅਕਤੀ ਨੂੰ ਦੁਰਘਟਨਾ ਬੀਮਾ ਯੋਜਨਾ ਦਾ ਲਾਭ ਮਿਲੇਗਾ ਨਾਲ ਇਹ ਵੀ ਦੱਸਿਆ ਕਿ ਕੰਨਿਆ ਸਕੀਮ, ਜੀਰੋ ਬੈਲੈਂਸ ਖਾਤੇ ਬੈਂਕਾਂ ਵਿੱਚ ਖੋਲ੍ਹੇ ਜਾ ਰਹੇ ਹਨ ਨਾਲ ਹੀ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਦਾ ਲਾਭ 18 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਇਕ ਸਾਲ ਚਾਰ ਰੁਪਏ 36 ਪੈਸੇ ਕਟਵਾਉਣੇ ਪੈਣਗੇ | ਅਗਰ ਕਿਸੇ ਵੀ ਵਿਅਕਤੀ ਦੀ ਐਕਸੀਡੈਂਟ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਬੈਂਕ ਵਿੱਚ ਉਸ ਦਾ ਮੌਤ ਦਾ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪਵੇਗਾ ਤਾਂ ਜੋ ਉਸ ਦਾ ਪਰਿਵਾਰ ਆਪਣਾ ਕਲੇਮ ਲੈ ਸਕੇ | ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਵਲੋਂ ਐਲ.ਡੀ. ਐਮ ਰਜੇਸ਼ ਕੁਮਾਰ, ਪੰਜਾਬ ਨੈਸ਼ਨਲ ਬੈਂਕ ਮੈਨੇਜਰ ਰਜਤ ਲੇਖ ਸੜੋਆ, ਹਰਸ਼ਤ, ਸੁਖਦੇਵ ਸਿੰਘ, ਰਵੀ ਕੁਮਾਰ, ਸੈਕਟਰ ਮੈਨੇਜਰ ਗਗਨਦੀਪ ਕੌਰ ਸੀ. ਐਫ ਸੜੋਆ, ਐਫ. ਸੀ ਨਿਸ਼ਾ, ਐਂਡ. ਸੀ ਦੀਕਸ਼ਾ, ਐਫ.ਸੀ ਜੋਤੀ ਦੇਵੀ, ਐਫ. ਸੀ ਤਨੂੰ, ਏ.ਐਫ.ਸੀ ਅੰਜਲੀ, ਡੀ. ਓ ਮੇਨਕਾ ਦੇਵੀ, ਡੀ. ਓ ਸੋਨੀਆ, ਪੰਚਾਇਤ ਸਰਪੰਚ ਰਜੀਵ ਕੁਮਾਰ ਪੁੰਨੂ, ਪਵਨ ਕੁਮਾਰ ਰੀਠੂ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਪੰਚ, ਜਸਬੀਰ ਸਿੰਘ ਪੰਚ, ਸੁਰਿੰਦਰ ਪਾਲ ਸਿੰਘ ਪੰਚ, ਸੋਨੀਆ ਪੰਚ, ਜਤਿੰਦਰ ਕੌਰ ਪੰਚ, ਸਾਬਕਾ ਸੂਬੇਦਾਰ ਵੇਦ ਪ੍ਰਕਾਸ਼, ਕੁਲਵਿੰਦਰ ਕਿੰਦੋ, ਮਾਸਟਰ ਜੁਝਾਰ ਸਿੰਘ, ਸੁਰਿੰਦਰ ਪਾਲ ਸਿੰਘ, ਵਿਜੇ ਕੁਮਾਰ, ਜਗਦੀਸ਼ ਰਾਮ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਿੱਪਰ ਡਰਾਈਵਰ ਹੋਇਆ ਮੌਕੇ ਤੋਂ ਫ਼ਰਾਰ ਕਾਠਗੜ੍ਹ ਮੋੜ 'ਤੇ ਲੋਕਾਂ ਵਲੋਂ ਰੇਤੇ ਦਾ ਭਰਿਆ ਟਿੱਪਰ ਫੜ ਕੇ ਕੀਤਾ ਮਾਈਨਿ... ਅਗਲੀ ਖ਼ਬਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸਾਬਕਾ ਫ਼ੌਜੀ ਦੇ ਘਰ 'ਤੇ ਚਲਾਈਆਂ ਗੋਲੀਆਂ
Ad Position 24