30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਟਿੱਪਰ ਡਰਾਈਵਰ ਹੋਇਆ ਮੌਕੇ ਤੋਂ ਫ਼ਰਾਰ ਕਾਠਗੜ੍ਹ ਮੋੜ 'ਤੇ ਲੋਕਾਂ ਵਲੋਂ ਰੇਤੇ ਦਾ ਭਰਿਆ ਟਿੱਪਰ ਫੜ ਕੇ ਕੀਤਾ ਮਾਈਨਿੰਗ ਵਿਭਾਗ ਹਵਾਲੇ

Ad Position 21
No active advertisement
ਕਾਠਗੜ੍ਹ ਮੋੜ 'ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਕਨਵਰਦੀਪ ਸਿੰਘ ਰੇਤੇ-ਮਿੱਟੀ ਦੇ ਟਿੱਪਰ ਦਾ ਚਲਾਨ ਕੱਟਦੇ ਹੋਏ | ਅਜੀਤ ਤਸਵੀਰ <br/> 24-09-2025
ਰੱਤੇਵਾਲ, 23 ਸਤੰਬਰ (ਅਸ਼ੋਕ ਕੁਮਾਰ ਲੀਲ)-ਕਾਠਗੜ੍ਹ ਇਲਾਕੇ 'ਚ ਕੁੱਝ ਸਮੇਂ ਲਈ ਮਾਈਨਿੰਗ 'ਤੇ ਠੱਲ੍ਹ ਪਈ ਹੋਈ ਸੀ | ਪਰੰਤੂ ਹੁਣ ਫਿਰ ਤੋਂ ਮਾਈਨਿੰਗ ਮਾਫ਼ੀਆ ਹਰਕਤ ਵਿੱਚ ਆਉਣ ਲੱਗ ਪਿਆ | ਕਾਠਗੜ੍ਹ 'ਚ ਲਗਾਤਾਰ ਨਜਾਇਜ਼ ਮਾਈਨਿੰਗ ਫਿਰ ਹੋਣ ਲੱਗੀ ਹੈ | ਪੁਲਿਸ ਪ੍ਰਸ਼ਾਸਨ ਗੂੜ੍ਹੀ ਨੀਂਦੇ ਸੁੱਤਾ ਪਿਆ ਹੈ ਜਾ ਕਹਿ ਲਉ ਚੌਕੀਦਾਰ ਵੀ ਚੋਰਾਂ ਨਾਲ ਰੱਲ ਗਿਆ ਹੈ, ਜਿਸ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਲਗਭਗ ਖ਼ਤਮ ਹੋਣ ਦੀ ਕਗਾਰ 'ਤੇ ਹਨ | ਮਾਈਨਿੰਗ ਮਾਫ਼ੀਆ ਬਿਨ੍ਹਾਂ ਕਿਸੇ ਰੋਕ-ਟੋਕ ਤੋਂ ਇਹ ਨਜਾਇਜ਼ ਧੰਦਾ ਧੱਕੇ ਨਾਲ ਕਰ ਰਿਹਾ ਹੈ | ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਰੇਤ-ਮਿੱਟੀ ਦੇ ਭਰੇ ਟਿੱਪਰ ਸ਼ਰੇਆਮ ਲੰਘਦੇ ਦੇਖੇ ਜਾ ਸਕਦੇ ਹਨ | ਪੁਲਿਸ ਇਹਨਾਂ ਟਿੱਪਰਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਵੀ ਨਹੀਂ ਕਰਦੀ, ਸਗੋਂ ਇਹ ਕਹਿ ਕੇ ਪੱਲਾ ਝਾੜ ਰਹੀ ਹਨ ਕਿ ਮਾਈਨਿੰਗ ਵਿਭਾਗ ਵਾਲੇ ਆਉਣਗੇ ਉਸ ਤੋਂ ਬਾਅਦ ਕਾਰਵਾਈ ਹੋਵੇਗੀ | ਜਦੋਂ ਤੱਕ ਮਾਈਨਿੰਗ ਵਿਭਾਗ ਵਾਲੇ ਪਹੁੰਚਦੇ ਹਨ ਤਦ ਤੱਕ ਇਹ ਰੇਤ-ਮਿੱਟੀ ਦੇ ਟਿੱਪਰ ਆਪਣੀ ਮੰਜ਼ਿਲ ਵੱਲ ਵੱਧ ਜਾਂਦੇ ਹਨ | ਪਰੰਤੂ ਹੁਣ ਲੋਕਾਂ ਨੂੰ ਇਸ ਨਜਾਇਜ਼ ਧੰਦੇ ਨੂੰ ਰੋਕਣ ਲਈ ਖ਼ੁਦ ਸਾਹਮਣੇ ਆਉਣਾ ਪਿਆ ਹੈ | ਜਿਸ ਦੀ ਤਾਜ਼ਾ ਖ਼ਬਰ ਕਾਠਗੜ੍ਹ ਮੋੜ ਦੀ ਹੈ | ਪ੍ਰਾਪਤ ਸੂਚਨਾ ਅਨੁਸਾਰ ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਕਾਠਗੜ੍ਹ ਮੋੜ ਨਜ਼ਦੀਕ ਲੋਕਾਂ ਵੱਲੋਂ ਰੇਤੇ ਦਾ ਭਰਿਆ ਟਿੱਪਰ ਫੜ ਕੇ ਮਾਈਨਿੰਗ ਵਿਭਾਗ ਦੇ ਹਵਾਲੇ ਕੀਤਾ ਗਿਆ | ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਘੁੰਮਣ ਸਰਪੰਚ ਵੱਲੋਂ ਦੱਸਿਆ ਗਿਆ ਕਿ ਕਾਠਗੜ੍ਹ ਇਲਾਕੇ ਵਿੱਚ ਸ਼ਰੇਆਮ ਨਜਾਇਜ਼ ਮਾਈਨਿੰਗ ਦਾ ਧੰਦਾ ਚੱਲ ਰਿਹਾ ਹੈ | ਉਹਨਾਂ ਵੱਲੋਂ ਆਪਣੇ ਕੁੱਝ ਸਾਥੀਆਂ ਦੀ ਮਦਦ ਨਾਲ ਰੇਤੇ ਦੇ ਭਰੇ ਹੋਏ ਟਿੱਪਰ ਨੂੰ ਫੜ ਕੇ ਮਾਈਨਿੰਗ ਵਿਭਾਗ ਦੇ ਹਵਾਲੇ ਕੀਤਾ | ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਦਿਨ-ਰਾਤ ਧੜੱਲੇ ਨਾਲ ਕਾਠਗੜ੍ਹ ਇਲਾਕੇ ਵਿੱਚ ਮਾਈਨਿੰਗ ਹੋ ਰਹੀ ਹੈ ਅਤੇ ਇਹ ਟਿੱਪਰ ਬਿਨ੍ਹਾਂ ਕਿਸੇ ਰੋਕ ਤੋਂ ਬਿਨ੍ਹਾਂ ਤਰਪਾਲਾਂ ਪਾਏ ਸ਼ਰੇਆਮ ਨਜਾਇਜ਼ ਮਾਈਨਿੰਗ ਕਰ ਰਹੇ ਹਨ | ਮੌਕੇ 'ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਕਨਵਰਦੀਪ ਸਿੰਘ ਪਹੁੰਚੇ | ਜਿਹਨਾਂ ਨੇ ਦੱਸਿਆ ਕਿ ਲੋਕਾਂ ਵੱਲੋਂ ਇਸ ਰੇਤੇ ਮਿੱਟੀ ਦੇ ਟਿੱਪਰ ਨੂੰ ਫੜ ਕੇ ਸਾਨੂੰ ਸੂਚਨਾ ਦਿੱਤੀ ਗਈ ਸੀ ਜਿਸ 'ਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ | ਟਿੱਪਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ | ਉਹਨਾਂ ਦੱਸਿਆ ਕਿ ਮਾਈਨਿੰਗ ਦੀ ਧਾਰਾ 75 (01) 2013 ਤਹਿਤ ਟਿੱਪਰ ਦਾ ਚਲਾਨ ਕੱਟਿਆ ਗਿਆ ਹੈ | ਕਾਠਗੜ੍ਹ ਪੁਲਿਸ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ | ਉਹਨਾਂ ਨੇ ਦੱਸਿਆ ਕਿ ਜਾਂਚ ਕਰਨ ਉਪਰੰਤ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕਾਠਗੜ੍ਹ ਮੋੜ 'ਤੇ ਲੋਕਾਂ ਵਲੋਂ ਰੇਤੇ ਦਾ ਭਰਿਆ ਟਿੱਪਰ ਫੜ ਕੇ ਕੀਤਾ ਮਾਈਨਿੰਗ ਵਿਭਾਗ ਹਵਾਲੇ ਅਗਲੀ ਖ਼ਬਰ ਸਰਕਾਰ ਵਲੋਂ ਚਲਾਈਆਂ ਗਈਆਂ ਬੈਂਕ ਸਕੀਮਾਂ ਦਾ ਹਰ ਵਿਅਕਤੀ ਨੂੰ ਲਾਭ ਲੈਣਾ ਚਾਹੀਦਾ ਹੈ-ਮੈਡਮ ਸਿਮਰਨਜੀਤ ਕੌਰ
Ad Position 24