30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕਾਠਗੜ੍ਹ ਮੋੜ 'ਤੇ ਲੋਕਾਂ ਵਲੋਂ ਰੇਤੇ ਦਾ ਭਰਿਆ ਟਿੱਪਰ ਫੜ ਕੇ ਕੀਤਾ ਮਾਈਨਿੰਗ ਵਿਭਾਗ ਹਵਾਲੇ

Ad Position 21
No active advertisement
ਅਜੀਤ ਡੈਸਕ 24-09-2025
ਰੱਤੇਵਾਲ, 23 ਸਤੰਬਰ (ਅਸ਼ੋਕ ਕੁਮਾਰ ਲੀਲ)-ਕਾਠਗੜ੍ਹ ਇਲਾਕੇ 'ਚ ਕੁੱਝ ਸਮੇਂ ਲਈ ਮਾਈਨਿੰਗ 'ਤੇ ਠੱਲ੍ਹ ਪਈ ਹੋਈ ਸੀ | ਪਰੰਤੂ ਹੁਣ ਫਿਰ ਤੋਂ ਮਾਈਨਿੰਗ ਮਾਫ਼ੀਆ ਹਰਕਤ ਵਿੱਚ ਆਉਣ ਲੱਗ ਪਿਆ | ਕਾਠਗੜ੍ਹ 'ਚ ਲਗਾਤਾਰ ਨਜਾਇਜ਼ ਮਾਈਨਿੰਗ ਫਿਰ ਹੋਣ ਲੱਗੀ ਹੈ | ਪੁਲਿਸ ਪ੍ਰਸ਼ਾਸਨ ਗੂੜ੍ਹੀ ਨੀਂਦੇ ਸੁੱਤਾ ਪਿਆ ਹੈ ਜਾ ਕਹਿ ਲਉ ਚੌਕੀਦਾਰ ਵੀ ਚੋਰਾਂ ਨਾਲ ਰੱਲ ਗਿਆ ਹੈ, ਜਿਸ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਲਗਭਗ ਖ਼ਤਮ ਹੋਣ ਦੀ ਕਗਾਰ 'ਤੇ ਹਨ | ਮਾਈਨਿੰਗ ਮਾਫ਼ੀਆ ਬਿਨ੍ਹਾਂ ਕਿਸੇ ਰੋਕ-ਟੋਕ ਤੋਂ ਇਹ ਨਜਾਇਜ਼ ਧੰਦਾ ਧੱਕੇ ਨਾਲ ਕਰ ਰਿਹਾ ਹੈ | ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਰੇਤ-ਮਿੱਟੀ ਦੇ ਭਰੇ ਟਿੱਪਰ ਸ਼ਰੇਆਮ ਲੰਘਦੇ ਦੇਖੇ ਜਾ ਸਕਦੇ ਹਨ | ਪੁਲਿਸ ਇਹਨਾਂ ਟਿੱਪਰਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਵੀ ਨਹੀਂ ਕਰਦੀ, ਸਗੋਂ ਇਹ ਕਹਿ ਕੇ ਪੱਲਾ ਝਾੜ ਰਹੀ ਹਨ ਕਿ ਮਾਈਨਿੰਗ ਵਿਭਾਗ ਵਾਲੇ ਆਉਣਗੇ ਉਸ ਤੋਂ ਬਾਅਦ ਕਾਰਵਾਈ ਹੋਵੇਗੀ | ਜਦੋਂ ਤੱਕ ਮਾਈਨਿੰਗ ਵਿਭਾਗ ਵਾਲੇ ਪਹੁੰਚਦੇ ਹਨ ਤਦ ਤੱਕ ਇਹ ਰੇਤ-ਮਿੱਟੀ ਦੇ ਟਿੱਪਰ ਆਪਣੀ ਮੰਜ਼ਿਲ ਵੱਲ ਵੱਧ ਜਾਂਦੇ ਹਨ | ਪਰੰਤੂ ਹੁਣ ਲੋਕਾਂ ਨੂੰ ਇਸ ਨਜਾਇਜ਼ ਧੰਦੇ ਨੂੰ ਰੋਕਣ ਲਈ ਖ਼ੁਦ ਸਾਹਮਣੇ ਆਉਣਾ ਪਿਆ ਹੈ | ਜਿਸ ਦੀ ਤਾਜ਼ਾ ਖ਼ਬਰ ਕਾਠਗੜ੍ਹ ਮੋੜ ਦੀ ਹੈ | ਪ੍ਰਾਪਤ ਸੂਚਨਾ ਅਨੁਸਾਰ ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਕਾਠਗੜ੍ਹ ਮੋੜ ਨਜ਼ਦੀਕ ਲੋਕਾਂ ਵੱਲੋਂ ਰੇਤੇ ਦਾ ਭਰਿਆ ਟਿੱਪਰ ਫੜ ਕੇ ਮਾਈਨਿੰਗ ਵਿਭਾਗ ਦੇ ਹਵਾਲੇ ਕੀਤਾ ਗਿਆ | ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਘੁੰਮਣ ਸਰਪੰਚ ਵੱਲੋਂ ਦੱਸਿਆ ਗਿਆ ਕਿ ਕਾਠਗੜ੍ਹ ਇਲਾਕੇ ਵਿੱਚ ਸ਼ਰੇਆਮ ਨਜਾਇਜ਼ ਮਾਈਨਿੰਗ ਦਾ ਧੰਦਾ ਚੱਲ ਰਿਹਾ ਹੈ | ਉਹਨਾਂ ਵੱਲੋਂ ਆਪਣੇ ਕੁੱਝ ਸਾਥੀਆਂ ਦੀ ਮਦਦ ਨਾਲ ਰੇਤੇ ਦੇ ਭਰੇ ਹੋਏ ਟਿੱਪਰ ਨੂੰ ਫੜ ਕੇ ਮਾਈਨਿੰਗ ਵਿਭਾਗ ਦੇ ਹਵਾਲੇ ਕੀਤਾ | ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਦਿਨ-ਰਾਤ ਧੜੱਲੇ ਨਾਲ ਕਾਠਗੜ੍ਹ ਇਲਾਕੇ ਵਿੱਚ ਮਾਈਨਿੰਗ ਹੋ ਰਹੀ ਹੈ ਅਤੇ ਇਹ ਟਿੱਪਰ ਬਿਨ੍ਹਾਂ ਕਿਸੇ ਰੋਕ ਤੋਂ ਬਿਨ੍ਹਾਂ ਤਰਪਾਲਾਂ ਪਾਏ ਸ਼ਰੇਆਮ ਨਜਾਇਜ਼ ਮਾਈਨਿੰਗ ਕਰ ਰਹੇ ਹਨ | ਮੌਕੇ 'ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਕਨਵਰਦੀਪ ਸਿੰਘ ਪਹੁੰਚੇ | ਜਿਹਨਾਂ ਨੇ ਦੱਸਿਆ ਕਿ ਲੋਕਾਂ ਵੱਲੋਂ ਇਸ ਰੇਤੇ ਮਿੱਟੀ ਦੇ ਟਿੱਪਰ ਨੂੰ ਫੜ ਕੇ ਸਾਨੂੰ ਸੂਚਨਾ ਦਿੱਤੀ ਗਈ ਸੀ ਜਿਸ 'ਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ | ਟਿੱਪਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ | ਉਹਨਾਂ ਦੱਸਿਆ ਕਿ ਮਾਈਨਿੰਗ ਦੀ ਧਾਰਾ 75 (01) 2013 ਤਹਿਤ ਟਿੱਪਰ ਦਾ ਚਲਾਨ ਕੱਟਿਆ ਗਿਆ ਹੈ | ਕਾਠਗੜ੍ਹ ਪੁਲਿਸ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ | ਉਹਨਾਂ ਨੇ ਦੱਸਿਆ ਕਿ ਜਾਂਚ ਕਰਨ ਉਪਰੰਤ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਬੰਗਾ ਵਿਖੇ ਦੁਸਹਿਰਾ ਤੇ ਦੀਵਾਲੀ ਤਿਉਹਾਰ 'ਤੇ ਕਰਿਆਨੇ ਦੇ ਹਰ ਤਰ੍ਹਾਂ ਦੇ ਸਮਾਨ 'ਤੇ ਭਾਰੀ ਛੋਟ - ਅਨਿਲ ਜੈਨ ਅਗਲੀ ਖ਼ਬਰ ਟਿੱਪਰ ਡਰਾਈਵਰ ਹੋਇਆ ਮੌਕੇ ਤੋਂ ਫ਼ਰਾਰ ਕਾਠਗੜ੍ਹ ਮੋੜ 'ਤੇ ਲੋਕਾਂ ਵਲੋਂ ਰੇਤੇ ਦਾ ਭਰਿਆ ਟਿੱਪਰ ਫੜ ਕੇ ਕੀਤਾ ਮਾਈਨਿ...
Ad Position 24