02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੜਕਾਂ ਉੱਤੇ ਦੌੜਦੇ ਓਵਰਲੋਡ ਵਾਹਨ ਬਣਦੇ ਨੇੇ ਲੋਕਾਂ ਲਈ ਭਾਰੀ ਸਮੱਸਿਆ ਦਾ ਕਾਰਨ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਔੜ, 23 ਸਤੰਬਰ (ਗੁਰਨਾਮ ਸਿੰਘ ਸੈਣੀ) - ਸੜਕਾਂ ਉੱਤੇ ਦੌੜਦੇ ਓਵਰਲੋਡ ਟਰੱਕ ਅਤੇ ਟਰੈਕਟਰ-ਟਰਾਲੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਅੱਖਾਂ 'ਚ ਘੱਟਾ ਪਾ ਕੇ ਜਿੱਥੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਉਥੇ ਆਮ ਲੋਕਾਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਬੱਬ ਵੀ ਬਣੇ ਹੋਏ ਹਨ | ਲੇਕਿਨ ਟੈ੍ਰਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਅਜਿਹੇ ਵਾਹਨਾਂ ਨੂੰ ਰੋਕਣ ਪ੍ਰਤੀ ਗੰਭੀਰ ਨਜ਼ਰ ਨਹੀ ਆ ਰਿਹਾ ਹੈ | ਹਾਲਾਂਕਿ ਸਾਰੇ ਹੀ ਪੰਜਾਬ ਦੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰਾਂ ਵਲੋਂ ਪਿੰਡਾਂ ਤੇ ਸ਼ਹਿਰਾਂ ਅੰਦਰ ਟੈ੍ਰਫਿਕ ਨੂੰ ਬਹਾਲ ਰੱਖਣ ਅਤੇ ਹਾਦਸਿਆਂ ਦੇ ਮੱਦੇਨਜ਼ਰ ਵੱਡੇ ਵਾਹਨਾਂ ਦੇ ਸ਼ਹਿਰ ਅੰਦਰ ਪ੍ਰਵੇਸ਼ ਕਰਨ ਉੱਤੇ ਰੋਕ ਲਾਉਂਦਿਆਂ ਬਾਈਪਾਸ ਥਾਈਾ ਲੰਘਣ ਦੇ ਹੁਕਮ ਵੀ ਕੀਤੇ ਹੋਏ ਹਨ | ਪਰ ਇਹ ਹੁਕਮ ਮਹਿਜ਼ ਇੱਕ ਕਾਗਜ਼ੀ ਖਾਨਾ ਪੂਰਤੀ ਅਤੇ ਰੂਟੀਨ 'ਚ ਜਾਰੀ ਕੀਤੇ ਹੀ ਸਾਬਤ ਹੋ ਰਹੇ ਹਨ | ਜਿਕਰ ਯੋਗ ਹੈ ਕਿ ਸੜਕਾਂ ਉੱਤੇ ਬਿਨ੍ਹਾਂ ਕਿਸੇ ਰੋਕ ਟੋਕ ਦੇ ਓਵਰਲੋਡ ਟਰੱਕ ਅਤੇ ਟਰੈਕਟਰ-ਟਰਾਲੀਆਂ ਤੋਂ ਇਲਾਵਾ ਹੋਰ ਵੀ ਅਨੇਕਾਂ ਭਾਰੀ ਵਾਹਨ ਖੁਲੇ੍ਹਆਮ ਸੜਕਾਂ ਉਤੇ ਇਧਰ-ਉਧਰ ਦੌੜੇ ਫਿਰਦੇ ਆਮ ਨਜ਼ਰ ਆਉਂਦੇ ਹਨ ਜਿਨ੍ਹਾਂ ਨੂੰ ਪਾਸ ਕਰਨ ਮੌਕੇ ਛੋਟੇ ਦੋ ਪਹੀਆਂ ਵਾਹਨ, ਕਾਰਾਂ ਅਤੇ ਬੱਸਾਂ ਆਦਿ ਦੇ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ | ਕਈ ਵਾਰ ਓਵਰਲੋਡ ਤੂੜੀ ਨਾਲ ਭਰੇ ਟਰੈਕਟਰ-ਟਰਾਲੀ ਜਾਂ ਟਰੱਕ ਜਦੋਂ ਪਿੰਡਾਂ ਜਾਂ ਸ਼ਹਿਰਾਂ ਵਿਚੋਂ ਲੰਘਦੇ ਹਨ ਤਾਂ ਪਿੱਛੋਂ ਆ ਰਹੇ ਵਾਹਨ ਨੂੰ ਅੱਗੇ ਲੰਘਣ ਲਈ ਜਦੋਂ ਸਾਇਡ ਨਹੀਂ ਮਿਲਦੀ ਤਾਂ ਉਸ ਵਕਤ ਅੱਗੇ ਤੋਂ ਆ ਰਹੇ ਵਾਹਨਾਂ ਨਾਲ ਟੱਕਰ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ | ਇਸ ਲਈ ਟਰਾਂਸਪੋਰਟ ਵਿਭਾਗ ਨੂੰ ਓਵਰ ਲੋਡ ਵਾਹਨਾਂ ਉਪਰ ਸਖ਼ਤ ਕਾਨੂੰਨੀ ਸ਼ਿਕੰਜਾ ਕੱਸਣ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਬੰਗਾ ਵਲੋਂ 23 ਅਧਿਆਪਕ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨ ਅਗਲੀ ਖ਼ਬਰ ਲੜੋਆ ਦਾ ਇਕ ਦਿਨਾ ਛਿੰਝ ਮੇਲਾ ਫਿਰ ਮਿਲਣ ਦਾ ਵਾਅਦਾ ਕਰਦਾ ਹੋਇਆ ਸਮਾਪਤ
Ad Position 24