ਬੰਗਾ, 23 ਸਤੰਬਰ (ਧਰਮਵੀਰ ਪਾਲ)-ਰੋਟਰੀ ਇੰਟਰਨੈਸ਼ਨਲ ਵਲੋਂ ਲਿਟਰੇਸੀ ਮਿਸ਼ਨ ਨੂੰ ਮੁੱਖ ਰੱਖਦੇ ਹੋਏ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਪਰਵੀਨ ਕੁਮਾਰ ਦੀ ਅਗਵਾਈ 'ਚ 'ਨੇਸ਼ਨ ਬਿਲਡਰ ਐਵਾਰਡ' ਸਮਾਗਮ ਅਨਮੋਲ ਪੈਲੇਸ ਬੰਗਾ ਵਿਖੇ ਕਰਾਇਆ ਗਿਆ | ਜਿਸ ਵਿੱਚ ਇਲਾਕੇ ਦੇ 23 ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਪ੍ਰਦਾਨ ਕੀਤੇ ਗਏ | ਸਮਾਗਮ ਵਿੱਚ ਕਲੱਬ ਦੇ ਪ੍ਰਧਾਨ ਪਰਵੀਨ ਕੁਮਾਰ ਨੇ ਆਏ ਹੋਏ ਅਧਿਆਪਕਾਂ ਦਾ ਸਵਾਗਤ ਕੀਤਾ | ਉਪ ਪ੍ਰਧਾਨ ਸਰਨਜੀਤ ਸਿੰਘ ਨੇ ਰੋਟਰੀ ਦੀ ਕਾਰਜਸ਼ੈਲੀ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣੂ ਕਰਾਇਆ | ਪਿ੍ੰਸੀਪਲ ਗੁਰਜੰਟ ਸਿੰਘ ਨੇ ਲਿਟਰੇਸੀ ਮਿਸ਼ਨ ਦੇ ਬਾਰੇ ਜਾਣਕਾਰੀ ਦਿੱਤੀ | ਕੁਲਵਿੰਦਰ ਸਿੰਘ ਢਾਹਾਂ, ਮਨਧੀਰ ਸਿੰਘ ਚੱਠਾ ਅਤੇ ਗੁਰਚਰਨ ਸਿੰਘ ਸ਼ੇਰਗਿੱਲ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਡਾਕਟਰ ਜਸਬੀਰ ਸਿੰਘ ਅਸਿਸਟੈਂਟ ਪ੍ਰੋਫੈਸਰ, ਡਾਕਟਰ ਬਲਬੀਰ ਕੌਰ ਅਸਿਸਟੈਂਟ ਪ੍ਰੋਫੈਸਰ, ਡਾਕਟਰ ਮਨਦੀਪ ਕੌਰ ਅਸਿਸਟੈਂਟ ਪ੍ਰੋਫੈਸਰ, ਲੈਕਚਰਾਰ ਦਲਜੀਤ ਕੌਰ, ਪਿ੍ੰਸੀਪਲ ਸੁਰਿੰਦਰ ਪਾਲ ਅਗਨੀਹੋਤਰੀ, ਪਿ੍ੰਸੀਪਲ ਕਿਸ਼ਨ ਕੁਮਾਰ, ਪਿ੍ੰਸੀਪਲ ਨਰਿੰਦਰ ਪਾਲ ਸਿੰਘ, ਲੈਕਚਰਾਰ ਸਤਨਾਮ ਸਿੰਘ, ਇੰਦਰਜੀਤ ਕੌਰ, ਵੀਰੇਂਦਰ ਕੁਮਾਰ ਸ਼ਰਮਾ, ਚਰਨਜੀਤ ਕੌਰ, ਮੁੱਖ ਅਧਿਆਪਕ ਹੰਸ ਰਾਜ, ਮੁੱਖ ਅਧਿਆਪਕ ਪਰਵਿੰਦਰ ਭੰਗਲ, ਮੁੱਖ ਅਧਿਆਪਕ ਸਤਨਾਮ ਸਿੰਘ, ਈ.ਟੀ.ਟੀ ਪਰਮਜੀਤ, ਹਰਵਿੰਦਰ ਕੌਰ, ਨੀਲਮ ਰਾਣੀ, ਪਰਮਜੀਤ ਕੌਰ, ਕੰਪਿਊਟਰ ਫੈਕਲਟੀ ਲਖਵਿੰਦਰ ਕੁਮਾਰ, ਮਨਦੀਪ ਸਿੰਘ, ਸਤਿੰਦਰ ਸਿੰਘ ਸੋਢੀ, ਤਲਵਿੰਦਰ ਸਿੰਘ, ਸੁਰੇਸ਼ ਕੁਮਾਰ ਚੌਹਾਨ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸਨਮਾਨਿਤ ਅਧਿਆਪਕਾਂ ਵੱਲੋਂ ਡਾਕਟਰ ਜਸਬੀਰ ਸਿੰਘ ਅਸਿਸਟੈਂਟ ਪ੍ਰੋਫੈਸਰ, ਡਾਕਟਰ ਬਲਬੀਰ ਕੌਰ ਅਸਿਸਟੈਂਟ ਪ੍ਰੋਫੈਸਰ ਅਤੇ ਪਿ੍ੰਸੀਪਲ ਸੁਰਿੰਦਰ ਪਾਲ ਅਗਨੀਹੋਤਰੀ ਨੇ ਇਸ ਐਵਾਰਡ ਲਈ ਰੋਟਰੀ ਕਲੱਬ ਬੰਗਾ ਦਾ ਧੰਨਵਾਦ ਕੀਤਾ | ਕਲੱਬ ਦੇ ਸੀਨੀਅਰ ਮੈਂਬਰ ਸੁਰਜੀਤ ਸਿੰਘ ਬੀਸਲਾ ਨੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਪਰਵੀਨ ਕੁਮਾਰ, ਉਪ ਪ੍ਰਧਾਨ ਸਰਨਜੀਤ ਸਿੰਘ, ਸਕੱਤਰ ਨਿਤਿਨ ਦੁਗਲ, ਵਿੱਤ ਸਕੱਤਰ ਭੁਪਿੰਦਰ ਸਿੰਘ, ਪਾਸਟ ਪ੍ਰਧਾਨ ਪਿ੍ੰਸੀਪਲ ਗੁਰਜੰਟ ਸਿੰਘ, ਪਾਸਟ ਪ੍ਰਧਾਨ ਸੁਰਿੰਦਰ ਪਾਲ, ਪਾਸਟ ਪ੍ਰਧਾਨ ਮਨਧੀਰ ਸਿੰਘ ਚੱਠਾ, ਪਾਸਟ ਪ੍ਰਧਾਨ ਰਾਜ ਕੁਮਾਰ, ਸੀਨੀਅਰ ਮੈਂਬਰ ਗੁਰਚਰਨ ਸਿੰਘ ਸ਼ੇਰਗਿੱਲ, ਕੁਲਵਿੰਦਰ ਸਿੰਘ ਢਾਹਾਂ, ਕਿੰਗ ਭਾਰਗਵ, ਰਾਜ ਕੁਮਾਰ ਭੰਵਰਾ, ਇੰਦਰਜੀਤ, ਪਰਮਜੀਤ ਸਿੰਘ ਭੋਗਲ, ਡਾ: ਪਿ੍ਤਪਾਲ ਸਿੰਘ, ਡਾ. ਜਸਦੀਪ ਸਿੰਘ ਬੇਦੀ, ਇਕਬਾਲ ਸਿੰਘ ਬਾਜਵਾ, ਐਮ. ਸੀ. ਜਸਵਿੰਦਰ ਸਿੰਘ ਮਾਨ, ਮੁੱਖ ਅਧਿਆਪਕ ਰਮਨ ਬਾਲਾ ਅਤੇ ਜੱਸਪਾਲ ਸਿੰਘ ਆਦਿ ਹਾਜਰ ਸਨ | ਮੰਚ ਸੰਚਾਲਨ ਭੁਪਿੰਦਰ ਸਿੰਘ ਨੇ ਕੀਤਾ |