02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜੀ. ਐਸ. ਟੀ. ਦਰਾਂ ਘਟਾਉਣ 'ਤੇ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਸੁਰਿੰਦਰ ਕੁਮਾਰ ਚੱਢਾ ਪ੍ਰਧਾਨ ਵਪਾਰ ਮੰਡਲ ਨੇ ਆਖਿਆ ਕਿ ਜੀ. ਐਸ. ਟੀ ਦਰਾਂ ਘਟਾਉਣ ਨਾਲ ਵਪਾਰ 'ਚ ਵਾਧਾ ਹੋਵੇਗਾ | ਇਸ ਨਾਲ ਮੱਧ ਵਰਗ ਨੂੰ ਵੱਡਾ ਫਾਇਦਾ ਹੋਵੇਗਾ | ਉਨ੍ਹਾਂ ਕਿਹਾ ਟਰੈਕਟਰ, ਟਾਇਰ, ਮਸ਼ੀਨਰੀ, ਰੋਟਾਵੇਟਰ, ਛੋਟੀਆਂ ਗੱਡੀਆਂ ਅਤੇ ਸਪੇਅਰ ਪਾਰਟਸ 'ਤੇ ਘਟਾਈ ਦਰ ਨਾਲ ਕਿਸਾਨਾਂ ਨੂੰ ਵੀ ਲਾਭ ਮਿਲੇਗਾ | ਉਨ੍ਹਾਂ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਨਾਜ ਅਤੇ ਜਰੂਰੀ ਖਾਣ ਪੀਣ ਵਾਲੀਆਂ ਵਸਤਾਂ ਨੂੰ ਕਰ ਮੁਕਤ ਕੀਤਾ ਜਾਵੇ |


ਨਵਾਂਸ਼ਹਿਰ, 23 ਸਤੰਬਰ (ਜਸਬੀਰ ਸਿੰਘ ਨੂਰਪੁਰ) - ਜੀ. ਐਸ. ਟੀ ਦਰਾਂ ਨੂੰ ਘਟਾਉਣ ਦੇ ਮਾਮਲੇ 'ਚ ਵੱਖ- ਵੱਖ ਵਰਗਾਂ ਨੇ ਆਪਣੀ ਰਾਏ ਦਰਸਾਈ ਅਤੇ ਇਸ ਨੂੰ ਮੱਧ ਵਰਗ ਲਈ ਲਾਹੇਵੰਦ ਦੱਸਿਆ | ਕੁਝ ਲੋਕਾਂ ਦਾ ਆਖਣਾ ਹੈ ਕਿ ਇਹ ਸਰਮਾਏਦਾਰ ਵਰਗ ਨੂੰ ਲਾਭ ਦੇਣ ਦੇ ਯਤਨ ਹਨ | ਇਸ ਸੰਬੰਧੀ 'ਅਜੀਤ' ਦੇ ਪਾਠਕਾਂ ਨੂੰ ਵੱਖ-ਵੱਖ ਵਰਗ ਦੇ ਪ੍ਰਤੀਨਿਧਾਂ ਵਲੋਂ ਪ੍ਰਗਟ ਕੀਤੇ ਵਿਚਾਰ ਸਾਂਝੇ ਕੀਤਾ ਜਾ ਰਹੇ ਹਨ |


ਸੀਡ ਪੈਸਟੀਸਾਈਡ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਮਹਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਜੀ. ਐਸ. ਟੀ. ਦੀਆਂ ਘਟਾਈਆਂ ਦਰਾਂ ਦਾ ਐਲਾਨ/ ਫੈਸਲਾ ਆਮ ਵਿਅਕਤੀ ਨੂੰ ਸ਼ਲਾਘਾਯੋਗ ਲੱਗਦਾ ਹੈ ਪਰ ਉਸਦਾ ਅਸਲ ਫਾਇਦਾ/ਲਾਭ ਕੀ ਹੇਠਲੇ ਪੱਧਰ 'ਤੇ ਆਮ ਗ੍ਰਾਹਕ ਤੱਕ ਪੁੱਜਿਆ ਹੈ? ਦੇਖਣਾ ਇਹ ਹੈ | ਜਿਹੜਾ ਕਿ ਨਹੀਂ ਪੁੱਜਿਆ | ਸਨਅਤੀ ਘਰਾਣੇ ਇਸਦਾ ਪੂਰਾ-ਪੂਰਾ ਲਾਭ ਲੈਣਗੇ | ਖੇਤੀ ਵਸਤਾਂ ਕੀਟਨਾਸ਼ਕ, ਨਦੀਨ ਨਾਸ਼ਕ, ਉਲੀ ਨਾਸ਼ਕ ਉੱਤੇ ਲਈ ਜਾਂਦੀ 18 ਫੀਸਦੀ ਜੀ.ਐਸ.ਟੀ ਨਹੀਂ ਘਟਾਈ ਗਈ ਹੈ | ਲਗਦਾ ਤਾਂ ਇਸ ਤਰ੍ਹਾਂ ਹੈ ਕਿ ਸਬਸਿਡੀ ਦੇ ਨਾਂ 'ਤੇ ਕਿਸਾਨੀ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ, ਇੱਕ ਹੱਥ ਦਿਓ ਅਤੇ ਦੂਸਰੇ ਹੱਥ ਜੀ.ਐਸ.ਟੀ ਵਗੈਰਾ ਲਾ ਕੇ ਵਾਪਸ ਲੈ ਲਓ, ਵਾਲੀ ਗੱਲ ਹੈ |


Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਸ਼ਾ ਵਰਕਰਾਂ ਦਾ ਲਗਾਇਆ ਟਰੇਨਿੰਗ ਕੈਂਪ ਅਗਲੀ ਖ਼ਬਰ ਰੋਟਰੀ ਕਲੱਬ ਬੰਗਾ ਵਲੋਂ 23 ਅਧਿਆਪਕ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨ
Ad Position 24