06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮੁਹੰਮਦ ਸਰਫਰਾਜ਼ ਨੇ ਹੜ੍ਹ ਪੀੜਤਾਂ ਦੀ ਰਾਹਤ ਲਈ ਇਕ ਲੱਖ ਰੁਪਏ ਦਾ ਚੈੱਕ ਡੀ.ਸੀ. ਨੂੰ ਸੌਂਪਿਆ

Ad Position 21
No active advertisement
ਅਜੀਤ ਡੈਸਕ 25-09-2025
ਨਵਾਂਸ਼ਹਿਰ, 24 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਵਿੱਚ ਪਿਛਲੇ ਦਿਨੀਂ ਹੜ੍ਹ ਆਉਣ ਨਾਲ ਬਹੁਤ ਨੁਕਸਾਨ ਹੋਇਆ ਸੀ | ਜਿਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਦੇ ਉਦਯੋਗਪਤੀਆਂ, ਵਪਾਰੀਆਂ, ਚੈਰੀਟੇਬਲ ਟਰੱਸਟ, ਗਾਇਕ ਕਲਾਕਾਰਾਂ ਹੋਰ ਦਾਨੀ ਪੁਰਸ਼ਾਂ ਨੂੰ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਸਰਕਾਰੀ ਖ਼ਜ਼ਾਨੇ ਵਿੱਚ ਹਿੱਸਾ ਪਾਉਣ ਲਈ ਬੇਨਤੀ ਕੀਤੀ ਸੀ | ਹੜ੍ਹ ਪੀੜਤਾਂ ਲਈ ਮਦਦ ਕਰਨ ਲਈ ਪੰਜਾਬ ਅਤੇ ਬਾਹਰਲੇ ਦੇਸ਼ਾਂ ਅਤੇ ਹੋਰ ਸੂਬਿਆਂ ਅਤੇ ਉਦਯੋਗਪਤੀਆਂ, ਚੇਰੀਟੇਬਲ ਟਰੱਸਟ, ਗਾਇਕ ਕਲਾਕਾਰਾਂ ਵਲੋਂ ਆਪਣੀ-ਆਪਣੀ ਨੇਕ ਕਮਾਈ ਵਿਚੋਂ ਹੜ੍ਹ ਪੀੜਤਾਂ ਲਈ ਦਾਨ ਕੀਤਾ ਗਿਆ ਹੈ | ਮੁਸਲਿਮ ਕਮਿਉਨਟੀਆਂ ਵਲੋਂ ਵੀ ਬਹੁਤ ਯੋਗਦਾਨ ਪਾਇਆ ਗਿਆ ਹੈ | ਆਮ ਆਦਮੀ ਪਾਰਟੀ ਦੇ ਮੁਹੰਮਦ ਸਰਫਰਾਜ਼ ਪ੍ਰਧਾਨ ਜਿਲ੍ਹਾ ਮਾਇਨਾਰਟੀ ਵਿੰਗ, ਮੁਹੰਮਦ ਸਫੀ ਜਿਲ੍ਹਾ ਉੱਪ ਪ੍ਰਧਾਨ ਮਾਇਨਾਰਟੀ ਵਿੰਗ, ਮੁਹੰਮਦ ਆਜ਼ਾਦ ਪ੍ਰਧਾਨ ਹਲਕਾ ਨਵਾਂਸ਼ਹਿਰ ਮਾਇਨਾਰਟੀ ਵਿੰਗ, ਹਨੀਫ ਭੱਟੀ, ਅਸ਼ਰਫ ਚੌਹਾਨ, ਮੁਹੰਮਦ ਨੌਸ਼ਾਦ, ਆਲਮਦੀਨ, ਜਾਵੇਦ, ਕਲੀਮ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਲਾਨਿੰਗ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਤੇ ਡੀ.ਸੀ. ਨਵਾਂਸ਼ਹਿਰ ਅਕੁਰਜੀਤ ਸਿੰਘ ਦੇ ਹਵਾਲੇ ਇੱਕ ਲੱਖ ਰੁਪਏ ਦਾ ਚੈੱਕ 'ਮੁੱਖ ਮੰਤਰੀ ਰੰਗਲਾ ਪੰਜਾਬ ਫੰਡ' ਲਈ ਦਿੱਤਾ ਗਿਆ | ਇਸ ਮੌਕੇ ਤੇ ਹੋਰ ਮੋਹਤਵਾਰ ਵਿਅਕਤੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 20 ਕਿੱਲੋ ਚੂਰਾ ਪੋਸਤ ਸਮੇਤ ਔਰਤ ਕਾਬੂ ਅਗਲੀ ਖ਼ਬਰ ਮਾਨ ਸਰਕਾਰ ਦਾ ਇੱਕੋ ਮਿਸ਼ਨ ਸਿਹਤ ਸਹੂਲਤਾਂ ਤੋਂ ਕੋਈ ਵੀ ਨਾ ਰਹੇ ਵਾਂਝਾ -ਲੋਟੀਆ
Ad Position 24