06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

20 ਕਿੱਲੋ ਚੂਰਾ ਪੋਸਤ ਸਮੇਤ ਔਰਤ ਕਾਬੂ

Ad Position 21
No active advertisement
ਅਜੀਤ ਡੈਸਕ 25-09-2025
ਰਾਹੋਂ, 24 ਸਤੰਬਰ (ਉਂਕਾਰ ਸਿੰਘ ਰਾਠੋਰ)-ਥਾਣਾ ਰਾਹੋਂ ਪੁਲਿਸ ਨੇ ਇਕ ਔਰਤ ਨੂੰ 20 ਕਿਲੋ ਚੂਰਾ ਪੋਸਤ ਸਮੇਤ ਫੜਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਰਾਹੋਂ ਮੁਖੀ ਰਬਨੀਵ ਸਿੰਘ ਨੇ ਦੱਸਿਆ ਕਿ ਥਾਣਾ ਰਾਹੋਂ ਦੇ ਹੈਡ ਕਾਂਸਟੇਬਲ ਚੰਦਨਦੀਪ ਸਿੰਘ ਪੁਲਿਸ ਪਾਰਟੀ ਦੇ ਨਾਲ ਚੈਕਿੰਗ ਲਈ ਥਾਣਾ ਰਾਹੋਂ ਤੋਂ ਹੋ ਕੇ ਰੇਲਵੇ ਸਟੇਸ਼ਨ ਰਾਹੋਂ ਵੱਲ ਜਾ ਰਹੇ ਸਨ | ਰਸਤੇ ਵਿਚ ਉਨ੍ਹਾਂ ਨੂੰ ਇਕ ਔਰਤ ਆਪਣੇ ਸਿਰ 'ਤੇ ਇੱਕ ਭਾਰੀ ਥੈਲਾ ਲੈ ਕੇ ਖੜੀ ਦਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਥੈਲਾ ਸੁੱਟ ਕੇ ਭੱਜਣ ਲੱਗੀ | ਪੁਲਿਸ ਨੇ ਉਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਪਿੰਡ ਸੇਲਕਿਆਣਾ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਕਮਲੇਸ਼ ਕੌਰ ਦੱਸਿਆ | ਉਸ ਵਲੋਂ ਸੁੱਟੇ ਗਏ ਥੈਲੇ ਤੋਂ ਚੈਕਿੰਗ ਦੌਰਾਨ ਪੁਲਿਸ ਨੂੰ 20 ਕਿਲੋ ਚੂਰਾ ਪੋਸਤ ਬਰਾਮਦ ਹੋਇਆ | ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਪੰਜਾਬ ਦਾ ਹਰ ਜ਼ਿਲ੍ਹੇ 'ਚ ਆਉਣ 'ਤੇ ਕੀਤਾ ਜਾਵੇਗਾ ਘਿਰਾਓ -ਸਰਬਜੀਤ ਕੌਰ ਅਗਲੀ ਖ਼ਬਰ ਮੁਹੰਮਦ ਸਰਫਰਾਜ਼ ਨੇ ਹੜ੍ਹ ਪੀੜਤਾਂ ਦੀ ਰਾਹਤ ਲਈ ਇਕ ਲੱਖ ਰੁਪਏ ਦਾ ਚੈੱਕ ਡੀ.ਸੀ. ਨੂੰ ਸੌਂਪਿਆ
Ad Position 24