06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਲੇਵਾਲ ਦਾ ਕਿ੍ਕਟ ਟੂਰਨਾਮੈਂਟ ਨੰਨੂਵਾਲ ਦੀ ਟੀਮ ਨੇ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 25-09-2025
ਪੋਜੇਵਾਲ ਸਰਾਂ, 24 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਮਾਲੇਵਾਲ ਦੇ ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਤੀਜਾ ਸ਼ਾਨਦਾਰ ਨਿਰੋਲ ਪਿੰਡ ਪੱਧਰੀ ਕਿ੍ਕਟ ਟੂਰਨਾਮੈਂਟ ਪਿੰਡ ਮਾਲੇਵਾਲ ਦੇ ਖੇਡ ਮੈਦਾਨ 'ਚ ਕਰਵਾਇਆ | ਕਿ੍ਕਟ ਟੂਰਨਾਮੈਂਟ ਦੇ ਆਖਰੀ ਦਿਨ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਸਾਬਕਾ ਸਰਪੰਚ ਠੇਕੇਦਾਰ ਸੁਰਿੰਦਰ ਪਾਲ ਚੇਚੀ ਮੱਖੂਪੁਰ ਵਲੋ ਕੀਤੀ | ਇਸ ਮੌਕੇ ਖਿਡਾਰੀਆਂ ਨੂੰ ਸੰਦੇਸ਼ ਦਿੰਦਿਆਂ ਠੇਕੇਦਾਰ ਸੁਰਿੰਦਰਪਾਲ ਚੇਚੀ ਮੱਖੂਪੁਰ ਵਲੋਂ ਟੂਰਨਾਮੈਂਟ ਕਮੇਟੀ ਤੇ ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਦੇ ਸਮੁੱਚੇ ਮੈਂਬਰਾਂ ਤੇ ਖਿਡਾਰੀਆਂ ਨੂੰ ਟੂਰਨਾਮੈਂਟ ਦੀ ਵਿਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਦਰਿਆ ਤੋਂ ਦੂਰ ਰੱਖਣ ਲਈ ਪਿੰਡਾਂ ਵਿਚ ਖੇਡ ਮੇਲਿਆਂ ਦਾ ਹੋਣਾ ਅਤਿ ਜ਼ਰੂਰੀ ਹੈ | ਠੇਕੇਦਾਰ ਸੁਰਿੰਦਰ ਪਾਲ ਚੇਚੀ ਦੇ ਵਲੋਂ ਕਮੇਟੀ ਨੂੰ ਸਹਾਇਤਾ ਰਾਸ਼ੀ ਵੀ ਪ੍ਰਦਾਨ ਕੀਤੀ ਤੇ ਕਲੱਬ ਮੈਂਬਰਾਂ ਵਲੋਂ ਉਨ੍ਹਾਂ ਦਾ ਟੂਰਨਾਮੈਂਟ ਵਿਚ ਪਹੁੰਚਣ 'ਤੇ ਧੰਨਵਾਦ ਤੇ ਵਿਸ਼ੇਸ਼ ਸਨਮਾਨ ਵੀ ਕੀਤਾ | ਕਿ੍ਕਟ ਟੂਰਨਾਮੈਂਟ ਦੇ ਮੌਕੇ ਨੰਨੂਵਾਲ ਦੀ ਟੀਮ ਨੇ ਮੰਗੂਪੁਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ | ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੰਨੂਵਾਲ ਨੂੰ 11000 ਰੁਪਏ ਤੇ ਟਰਾਫੀ ਤੇ ਦੂਜੇ ਸਥਾਨ 'ਤੇ ਆਉਣ ਵਾਲੀ ਮੰਗੂਪੁਰ ਦੀ ਟੀਮ ਨੂੰ 9100 ਰੁਪਏ ਤੇ ਟਰਾਫੀ ਦੇ ਨਾਲ ਸਨਮਾਨ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਰਿੰਕੂ ਚਾਂਦਪੁਰੀ, ਚੇਅਰਮੈਨ ਗੁੱਜਰ ਵੈਲਫੇਅਰ ਪੰਜਾਬ ਬਿ੍ਗੇਡੀਅਰ ਰਾਜ ਕੁਮਾਰ, ਸਮਾਜ ਸੇਵੀ ਦੀਪਕ ਰਾਣਾ ਖੇੜਾ ਕਮਲੋਟ ਕਾਹਨਪੁਰ ਖੂਹੀ, ਸੇਠੀ ਸਰਪੰਚ ਥੋਪੀਆ, ਸਰਪੰਚ ਕਮਲਾ ਦੇਵੀ, ਐਡਵੋਕੇਟ ਜਸਵੰਤ ਰਾਏ ਮਾਲੇਵਾਲ, ਠੇਕੇਦਾਰ ਰਾਜਪਾਲ ਮੁੱਖੂਪੁਰ, ਬਲਬੀਰ ਚੰਦ, ਸਰਪੰਚ ਰਾਮ ਸਰੂਪ ਭੂੰਬਲਾ, ਮਸਟਰ ਰਾਕੇਸ਼ ਕੁਮਾਰ ਬੂਥਗੜ੍ਹ, ਮਸਟਰ ਰਾਜ ਕੁਮਾਰ, ਸੋਹਣ ਸਿੰਘ, ਦੀਵਾਨ ਚੰਦ ਕਟਾਰੀਆ, ਪ੍ਰਕਾਸ਼ ਚੰਦ, ਪੰਕਜ ਚੇਚੀ, ਰਵੀ ਚੇਚੀ, ਮਾਸਟਰ ਪਵਨ ਕੁਮਾਰ, ਪ੍ਰਧਾਨ ਜਸਵਿੰਦਰ ਕੁਮਾਰ, ਨੰਬਰਦਾਰ ਜੋਗਿੰਦਰ ਪਾਲ, ਰਾਮਾ ਹੇਅਰ ਡਰੈਸਰ, ਨਰਿੰਦਰ ਸਿੰਘ, ਪ੍ਰਵੇਸ਼ ਕੁਮਾਰ, ਅਸ਼ਵਨੀ ਕੁਮਾਰ, ਗੁਰਦੀਪ ਸਾਗੜਾ, ਵਰਿੰਦਰ ਕੁਮਾਰ ਬਿੰਦੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੜ੍ਹੀ ਅਜੀਤ ਸਿੰਘ ਵਿਖੇ ਕਰਵਾਇਆ ਵਿਸ਼ਾਲ ਸੱਭਿਆਚਾਰਕ ਮੇਲਾ <br/> ਅਗਲੀ ਖ਼ਬਰ ਸੜੋਆ ਵਿਖੇ ਰਾਮ ਲੀਲ੍ਹਾ ਦੀ ਸ਼ੁਰੂਆਤ
Ad Position 24