06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੜੋਆ ਵਿਖੇ ਰਾਮ ਲੀਲ੍ਹਾ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 25-09-2025
ਸੜੋਆ, 24 ਸਤੰਬਰ (ਹਰਮੇਲ ਸਹੂੰਗੜਾ)-ਕਸਬਾ ਸੜੋਆ ਵਿਖੇ ਰਾਮ ਲੀਲ੍ਹਾ ਕਮੇਟੀ ਸੜੋਆ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਰਾਮ ਲੀਲ੍ਹਾ ਅਤੇ ਦੁਸਹਿਰਾ ਦਾ ਉਤਸਵ ਬੜੀ ਧੂਮ-ਧਾਮ ਨਾਲ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ | ਚੇਅਰਮੈਨ ਰਜੀਵ ਕੁਮਾਰ ਰਿੰਕੂ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਸੇਮਾ ਨੇ ਦੱਸਿਆ ਕਿ ਰਾਮ ਲੀਲ੍ਹਾ ਦਾ ਉਦਘਾਟਨ ਨਾਮਵਰ ਠੇਕੇਦਾਰ ਵਿਜੇ ਕੁਮਾਰ ਕਾਲਾ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਸਮੁੱਚਾ ਹੀ ਪ੍ਰਬੰਧ ਕਮੇਟੀ ਵੱਲੋਂ ਬਹੁਤ ਵਧੀਆ ਕੀਤਾ ਗਿਆ ਹੈ | ਠੇਕੇਦਾਰ ਵਿਜੇ ਕੁਮਾਰ ਕਾਲਾ ਨੇ ਕਿਹਾ ਕਿ ਕਮੇਟੀ ਵੱਲੋਂ ਜੋ ਮੈਨੂੰ ਮਾਣ ਬਖਸ਼ਿਆ ਹੈ ਮੈਂ ਉਨ੍ਹਾਂ ਦਾ ਬਹੁਤ ਹੀ ਰਿਣੀ ਹਾਂ | ਹੋਰਨਾਂ ਤੋਂ ਇਲਾਵਾ ਪ੍ਰਧਾਨ ਦੀਪਕ ਕੌਸ਼ਲ ਉਰਫ ਦੀਪਾ, ਉਪ ਪ੍ਰਧਾਨ ਕਮਲਜੀਤ ਘੰਮਾ, ਕੈਸ਼ੀਅਰ ਸ਼ਨੀ ਭੱਲਾ, ਸੈਕਟਰੀ ਜਸਵਿੰਦਰ ਕੁਮਾਰ, ਸਟੇਜ ਸੈਕਟਰੀ ਦੇਸ਼ਰਾਜ ਦੇਸਾ, ਡਾਇਰੈਕਟਰ ਮੁਕੇਸ਼ ਕੌਸ਼ਲ ਲੱਕੀ, ਇੰਦਰਮੋਹਣ ਸ਼ਰਮਾ ਪ੍ਰੋਡਿਊਸਰ, ਸਰਪੰਚ ਰਾਜੀਵ ਕੌਰ ਪੁੰਨੂ, ਠੇਕੇਦਾਰ ਕੁਲਦੀਪ ਸਿੰਘ, ਕੁਲਵਿੰਦਰ ਕਿੰਦੋ, ਵੇਦ ਪ੍ਰਕਾਸ਼ ਸੂਬੇਦਾਰ, ਬਲਵੀਰ ਸਿੰਘ ਲੰਬੜਦਾਰ, ਚਮਨ ਲਾਲ, ਸੋਹਣ ਲਾਲ ਸਹਿਜਪਾਲ, ਮਹੇਸ ਚੰਦਰ ਏ.ਐਸ.ਆਈ, ਬਲਜੀਤ ਸਿੰਘ ਥਾਣੇਦਾਰ, ਦਵਿੰਦਰ ਭੰਵਰਾ ਮਸਤ ਰਾਮ, ਲਵਲੀ ਕੌਸ਼ਲ ਅਤੇ ਸਮੂਹ ਕਮੇਟੀ ਦੇ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਲੇਵਾਲ ਦਾ ਕਿ੍ਕਟ ਟੂਰਨਾਮੈਂਟ ਨੰਨੂਵਾਲ ਦੀ ਟੀਮ ਨੇ ਜਿੱਤਿਆ <br/... ਅਗਲੀ ਖ਼ਬਰ ਸਹਿਕਾਰੀ ਸਭਾ ਉੜਾਪੜ ਦਾ ਆਮ ਇਜਲਾਸ ਭਲਕੇ
Ad Position 24