ਨਵਾਂਸ਼ਹਿਰ, 18 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਬੀ. ਐੱਲ. ਐਮ. ਗਰਲਜ਼ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਪੂਜਾ ਅਰੋੜਾ, ਪ੍ਰੋ. ਆਸਥਾ, ਪ੍ਰੋ. ਸ਼ਿਵਾਨੀ, ਪ੍ਰੋ. ਕਿਰਨ ਵਲੋਂ ਭਾਰਤੀ ਮਾਨਕ ਬਿਊਰੋ, ਚੰਡੀਗੜ੍ਹ ਸ਼ਾਖਾ ਦੇ ਅਨੁਸਾਰ 'ਕੁਆਲਿਟੀ ਕਨੇਕਟ' ਮੁਹਿੰਮ ਤਹਿਤ ਇਕ ਓਰੀਏਾਟੇਸ਼ਨ ਪ੍ਰੋਗਰਾਮ ਦਾ ਕੀਤਾ | ਪ੍ਰੋਗਰਾਮ ਵਿਚ ਕੁੱਲ 83 ਮਾਨਕ ਮਿੱਤਰਾਂ ਨੇ ਹਿੱਸਾ ਲਿਆ | ਕਾਲਜ ਪਿ੍ੰਸੀਪਲ ਤਰਨਪ੍ਰੀਤ ਕੌਰ ਵਾਲਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਬੁਲਾਰੇ ਫੌਰਣ ਚੰਦ ਨੇ ਵਿਦਿਆਰਥਣਾਂ ਨੂੰ ਬੀ. ਆਈ. ਐਸ. ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ | ਉਨ੍ਹਾਂ ਦੀ ਜਾਣ-ਪਛਾਣ, ਮਾਪਦੰਡ ਬਣਾਉਣ ਦੀ ਪ੍ਰਕਿਰਿਆ, ਸਰਟੀਫਿਕੇਸ਼ਨ ਸਕੀਮਾਂ, ਉਤਪਾਦਾਂ ਦੀ ਸੂਚੀ ਜੋ ਲਾਜ਼ਮੀ ਸਰਟੀਫਿਕੇਸ਼ਨ ਹੇਠ ਆਉਂਦੇ ਹਨ, ਅਤੇ ਵੈਬਸਾਈਟ ਤੇ ਨੈਵੀਗੇਸ਼ਨ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ, ਉਨ੍ਹਾਂ ਐਪ ਤੇ ਗਤੀਵਿਧੀਆਂ ਬਾਰੇ ਛੋਟੀਆਂ ਵੀਡੀਓਆਂ ਰਾਹੀਂ ਜਾਣੂ ਕਰਵਾਇਆ, ਜਿਹੜੀਆਂ ਘਰਾਂ ਵਿਚ ਜਾ ਕੇ ਲੋਕਾਂ ਨੂੰ ਦਿਖਾਈਆਂ ਜਾਣਗੀਆਂ | ਉਨ੍ਹਾਂ ਨੇ ਆਮ ਘਰੇਲੂ ਉਤਪਾਦਾਂ ਤੇ ਮਾਰਕ, ਰਜਿਸਟ੍ਰੇਸ਼ਨ ਮਾਰਕ ਅਤੇ ਹਾਲਮਾਰਕ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਬੀ. ਆਈ. ਐੱਸ. ਕੇਅਰ ਐਪ ਦੀ ਵਰਤੋਂ ਕਰਕੇ ਉਤਪਾਦਾਂ ਦੀ ਅਸਲਿਯਤ ਜਾਂਚ (ਨੰਬਰ ਰਾਹੀਂ) ਕਰਨ ਦੀ ਡੈਮੋਸਟ੍ਰੇਸ਼ਨ ਵੀ ਦਿੱਤੀ | ਗ੍ਰੀਵੈਂਸ ਰੀਡਰੈੱਸਲ ਮਕੈਨਿਜ਼ਮ, ਜਿਸ 'ਚ ਆਨਲਾਈਨ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ ਸ਼ਾਮਿਲ ਹੈ, ਦੀ ਵੀ ਜਾਣਕਾਰੀ ਦਿੱਤੀ ਗਈ | ਫੌਰਣ ਚੰਦ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਇਸ ਮੁਹਿੰਮ ਤਹਿਤ ਹਰ ਮਾਨਕ ਮਿੱਤਰ ਨੂੰ 1500 ਦੀ ਰਕਮ ਪ੍ਰਦਾਨ ਕੀਤੀ ਜਾਵੇਗੀ | ਪ੍ਰੋਗਰਾਮ ਦੇ ਅੰਤ ਵਿਚ ਕਾਲਜ ਪਿ੍ੰਸਿਪਲ ਮੈਡਮ ਤਰਨਪ੍ਰੀਤ ਕੌਰ ਵਾਲੀਆ ਵਲੋਂ ਮੁੱਖ ਬੁਲਾਰੇ ਦਾ ਸਨਮਾਨ ਕੀਤਾ |