22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

35ਵੇਂ ਸੰਗੀਤ ਮੇਲੇ 'ਤੇ ਵਿਸ਼ੇਸ਼-ਸੰਗੀਤਕਾਰ ਸਰਦਾਰ ਮੁਹੰਮਦ, ਗੁਲਜ਼ਾਰ ਮੁਹੰਮਦ

Ad Position 21
No active advertisement
ਅਜੀਤ ਡੈਸਕ 01-11-2025
ਨਵਾਂਸ਼ਹਿਰ, 31 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸੰਗੀਤ ਦੇ ਖੇਤਰ 'ਚ ਸਰਦਾਰ ਮੁਹੰਮਦ, ਗੁਲਜ਼ਾਰ ਮੁਹੰਮਦ ਨੇ ਵੱਡਾ ਨਾਮਣਾ ਖੱਟਿਆ | ਪਟਿਆਲਾ ਦੇ ਮੀਰ ਆਲਮ ਘਰਾਣੇ ਦੇ ਸਰਦਾਰ ਮੁਹੰਮਦ ਨੇ ਪਿੰਡ ਨੂਰਪੁਰ 'ਚ ਰਹਿੰਦਿਆਂ ਸੈਂਕੜੇ ਸੰਗੀਤਕਾਰਾਂ ਨੂੰ ਤਾਲੀਮ ਦਿੱਤੀ | ਉਨ੍ਹਾਂ ਵਲੋਂ ਦਿਲਰੂਬਾ, ਸਾਰੰਗੀ, ਵਾਇਲਨ, ਸਰੰਦਾ, ਮੰਦਲ ਤੇ ਹਰਮੋਨੀਅਮ ਦੀ ਤਲੀਮ ਨਾਲ ਕਲਾਕਾਰਾਂ ਨੂੰ ਰੋਜ਼ਗਾਰ ਦਿੱਤਾ | ਉਨ੍ਹਾਂ ਦੇ ਸ਼ਾਗਿਰਦ ਪੂਰਨ ਸ਼ਾਹਕੋਟੀ, ਹੰਸ ਰਾਜ ਹੰਸ ਨੇ ਵੀ ਗਾਇਕੀ ਤੇ ਸੰਗੀਤ ਖੇਤਰ 'ਚ ਨਾਂਅ ਕਮਾਇਆ | ਸਰਦਾਰ ਮੁਹੰਮਦ ਨੇ ਭਾਈ ਚਾਂਦ, ਭਾਈ ਲਾਲ ਨਾਲ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਵੀ ਕੀਤੀ | ਉਨ੍ਹਾਂ ਦੇ ਸਪੁੱਤਰ ਬੂਟਾ ਮੁਹੰਮਦ ਵਲੋਂ 35ਵਾਂ ਸੰਗੀਤ ਮੇਲਾ ਪਿੰਡ ਨੂਰਪੁਰ ਦੇ ਸਰਦਾਰ ਮੁਹੰਮਦ ਸਟੇਡੀਅਮ ਵਿਚ ਪ੍ਰਸਿੱਧ ਸੰਗੀਤਕਾਰ ਸਰਦਾਰ ਮੁਹੰਮਦ ਅਤੇ ਗੁਲਜਾਰ ਮੁਹੰਮਦ ਦੀ ਯਾਦ 'ਚ ਇਕ ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਮੇਲੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਦੌਰਾਨ ਪ੍ਰਧਾਨ ਬੂਟਾ ਮੁਹੰਮਦ ਨੇ ਦੱਸਿਆ ਕਿ ਇਸ ਮੇਲੇ 'ਤੇ ਪ੍ਰਸਿਧ ਫਨਕਾਰ ਦੇਰ ਰਾਤ ਤੱਕ ਸੰਗੀਤ ਮੇਲੇ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ | ਉਹਨਾਂ ਦੱਸਿਆ ਕਿ ਇਹ ਮੇਲਾ ਇਸ ਵਾਰ ਵਿਛੜੇ ਕਲਾਕਾਰਾਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪ੍ਰਸਿੱਧ ਕਮੇਡੀ ਕਲਾਕਾਰ ਜਸਵਿੰਦਰ ਭੱਲਾ ਤੇ ਰਾਜਵੀਰ ਜਵੰਦਾ ਨੂੰ ਸਮਰਪਿਤ ਹੋਵੇਗਾ | ਮੇਲੇ ਦਾ ਉਦਘਾਟਨ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਕਰਨਗੇ | ਮੇਲੇ ਦੇ ਮੁੱਖ ਮਹਿਮਾਨ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਹਲਕਾ ਅਨੰਦਪੁਰ ਸਾਹਿਬ ਹੋਣਗੇ ਤੇ ਵਿਸ਼ੇਸ਼ ਮਹਿਮਾਨ ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਹੋਣਗੇ | ਮੇਲੇ ਦੌਰਾਨ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਤੋਂ ਇਲਾਵਾ ਨਾਮੀ ਕਲਾਕਾਰ ਪ੍ਰੋਗਰਾਮ ਪੇਸ਼ ਕਰਨਗੇ | ਮੇਲੇ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ | ਇਸ ਮੌਕੇ ਮੁਖਤਿਆਰ ਰਾਏ ਐਸ. ਪੀ. ਪੰਜਾਬ ਪੁਲਿਸ, ਲਖਵਿੰਦਰ ਸਾਬੀ ਸਾਬਕਾ ਸਰਪੰਚ, ਅਜਮੇਰ ਸਹੋਤਾ, ਦਿਲਬਰ ਬੱਲੀ, ਨਰਿੰਦਰ ਬੰਗਾ ਸੀਨੀਅਰ ਮੀਤ ਪ੍ਰਧਾਨ, ਸੁਲਤਾਨ ਮੁਹੰਮਦ ਮੁੱਖ ਪ੍ਰਬੰਧਕ, ਦੇਸ ਰਾਜ ਬੰਗਾ, ਗੁਰਸੇਵ ਸਿੰਘ ਧਾਲੀਵਾਲ, ਰਣਜੀਤ ਰਾਣਾ, ਸਦੀਕ ਮੁਹੰਮਦ ਸੀਕਾ, ਸੋਮਨਾਥ ਥਿੰਦ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਝਿੰਗੜਾਂ ਵਿਖੇ 21ਵੇਂ ਮਾਂ ਭਗਵਤੀ ਜਾਗਰਣ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ, ਜਾਗਰਣ ਅੱਜ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਤੇ ਕੀਰਤਨ ਦਰਬਾਰ ਅੱਜ ਤੋਂ-ਏ. ਡੀ. ਸੀ.
Ad Position 24