ਔੜ/ਝਿੰਗੜਾਂ, 31 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ 21ਵੇਂ ਵਿਸ਼ਾਲ ਮਾਂ ਭਗਵਤੀ ਜਾਗਰਣ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਪਿੰਡ ਦੀ ਪ੍ਰਕਰਮਾ ਕਰਦੀ ਹੋਈ ਸ਼ਿਵ ਮੰਦਰ ਵਿਖੇ ਪੁੱਜੀ | ਸ਼ੋਭਾ ਯਾਤਰਾ ਨਾਲ ਚੱਲ ਰਹੀਆਂ ਸੰਗਤਾਂ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਆਪਣੀ ਹਾਜ਼ਰੀ ਲਗਵਾ ਰਹੀਆਂ ਸਨ | ਸੰਗਤਾਂ ਦੀ ਫਲ ਫਰੂਟ, ਚਾਹ ਪਕੌੜਿਆਂ, ਠੰਢਿਆਂ ਆਦਿ ਪਦਾਰਥਾਂ ਨਾਲ ਸੇਵਾ ਕੀਤੀ ਗਈ | ਪ੍ਰਬੰਧਕ ਪੰਡਿਤ ਹਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਹਿਲੀ ਨਵੰਬਰ ਨੂੰ ਰਾਤ ਨੂੰ ਕਈ ਧਾਰਮਿਕ ਰਸਮਾਂ ਕਰਨ ਉਪਰੰਤ 9 ਵਜੇ ਮਾਂ ਭਗਵਤੀ ਜਾਗਰਣ ਸ਼ੁਰੂ ਹੋਵੇਗਾ, ਜਿਸ ਵਿਚ ਮਹੰਤ ਰਾਜ ਕੁਮਾਰ ਨਵਾਂਸ਼ਹਿਰ ਐਂਡ ਪਾਰਟੀ, ਗਾਇਕ ਸੋਨਾ ਬੈਂਸ ਐਂਡ ਪਾਰਟੀ ਅੰਮਿ੍ਤਸਰ ਵਾਲੇ ਮਾਂ ਭਗਵਤੀ ਦੀ ਉਪਮਾ ਦਾ ਗੁਣਗਾਨ ਕਰਨਗੇ | ਇਸ ਮੌਕੇ ਦਵਿੰਦਰ ਪਾਲ ਬਿੱਲਾ, ਪ੍ਰਤਿਪਾਲ, ਰਾਜਦੀਪ ਸਿੰਘ, ਕਪਿਲ ਦੇਵ, ਪ੍ਰਧਾਨ ਸੋਹਣ ਸਿੰਘ ਕਲਸੀ, ਠੇਕੇਦਾਰ ਪਰਸ ਰਾਮ, ਨਿਰਮਲ ਸਿੰਘ ਢੰਡਾ, ਅਵਤਾਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਮੰਗਤ ਰਾਏ, ਹੇਮਨ ਸਿੰਘ ਜਵੰਦਾ, ਰਾਮ ਇਕਬਾਲ, ਲਵਪ੍ਰੀਤ ਸਿੰਘ, ਜਸਵੀਰ ਸਿੰਘ ਥਿੰਦ, ਮੰਗਤ ਰਾਏ, ਦਿਆਲ ਰਾਮ, ਸੁਖਮਨਦੀਪ, ਊਸ਼ਾ ਦੇਵੀ, ਉਰਮਿਲਾ ਦੇਵੀ, ਰਾਜ ਰਾਣੀ, ਨੀਸੀ ਬਾਲਾ, ਸਰਬਜੀਤ ਕੌਰ, ਰਾਜ ਦੁਲਾਰੀ, ਰਜਵਿੰਦਰ ਕੌਰ, ਪ੍ਰਵੀਨ ਕੁਮਾਰੀ, ਸੁਦੇਸ਼ ਕੁਮਾਰੀ, ਰੀਤੂ ਬਾਲਾ, ਮਨੀਸ਼ਾ ਸ਼ਰਮਾ, ਕਮਲਜੀਤ ਕੌਰ, ਸੱਤਿਆ ਮਹਿਮੀ, ਪ੍ਰਭ ਆਦਿ ਹਾਜ਼ਰ ਸਨ |