ਕਾਠਗੜ੍ਹ, 21 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਜੀਓਵਾਲ ਬੱਛੂਆਂ ਦੇ ਕੋਲ ਇਕ ਐਕਸ ਯੂ.ਵੀ ਕਾਰ ਨੂੰ ਸਵਿਫਟ ਡਿਜ਼ਾਇਰ ਕਾਰ ਨੇ ਪਿੱਛੋਂ ਤੋਂ ਟੱਕਰ ਮਾਰ ਦਿੱਤੀ | ਜਿਸਦੇ ਚੱਲਦੇ ਸਵਿਫਟ ਡਿਜ਼ਾਇਰ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ. ਐਸ. ਐਫ ਟੀਮ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸਵਿਫਟ ਡਿਜ਼ਾਇਰ ਕਾਰ ਐਚ. ਆਰ 23 ਏ ਜੀ 0204 ਜਿਸਨੂੰ ਕਰਮਵੀਰ ਸਿੰਘ ਪੁੱਤਰ ਉਂਕਾਰ ਸਿੰਘ ਪਿੰਡ ਜੰਡੀ ਤਹਿਸੀਲ ਬਲਾਚੌਰ ਚਲਾ ਰਿਹਾ ਸੀ ਜੋ ਕਿ ਬਲਾਚੌਰ ਸਾਇਡ ਤੋਂ ਰੋਪੜ ਸਾਇਡ ਦੇ ਵੱਲ ਜਾ ਰਿਹਾ ਸੀ ਅਤੇ ਇਸੇ ਦੌਰਾਨ ਇਕ ਐਕਸ ਯੂ.ਵੀ 700 ਪੀ.ਬੀ 32 ਏ.ਸੀ 0044 ਜਿਸ ਨੂੰ ਬੱਬਲੀ ਬਾਬਾ ਚਲਾ ਰਹੇ ਸਨ ਜੋ ਕਿ ਬਲਾਚੌਰ ਸਾਇਡ ਪਿੰਡ ਜੀਓਵਾਲ ਬੱਛੂਆਂ ਨੂੰ ਜਾ ਰਹੇ ਸਨ ਜੋ ਕਿ ਪਿੰਡ ਜੀਓਵਾਲ ਬੱਛੂਆਂ ਵੱਲ ਨੂੰ ਮੁੜਨ ਲਈ ਖੜ੍ਹੇ ਉਪਰੋਕਤ ਸਥਾਨ 'ਤੇ ਪਹੁੰਚੀਆਂ ਤਾਂ ਦੋਨੋਂ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ | ਜਿਸਦੇ ਚੱਲਦੇ ਦੋਨੋਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਪੁਲਿਸ ਨੇ ਦੋਨੋਂ ਕਾਰਾਂ ਨੂੰ ਸਾਈਡ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ | ਇਸ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟਰੋਲ ਰੂਮ ਨਵਾਂਸ਼ਹਿਰ ਨੂੰ ਦਿੱਤੀ ਗਈ |