ਬੰਗਾ, 5 ਦਸੰਬਰ (ਧਰਮਵੀਰ ਪਾਲ) - ਥਾਣਾ ਸਦਰ ਬੰਗਾ ਦੀ ਪੁਲਿਸ ਨੇ 3 ਨੌਜਵਾਨਾਂ ਨੂੰ 32 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਬੰਗਾ ਤੋਂ ਪਿੰਡ ਬਾਹੜੋਵਾਲ, ਕਲੇਰਾਂ ਤੋਂ ਹੁੰਦੇ ਹੋਏ ਪਿੰਡ ਜੰਡਿਆਲਾ ਪੁੱਲੀ ਨਹਿਰ ਸੂਆ 'ਤੇ ਨਾਕਾ ਬੰਦੀ ਕਰਕੇ ਵਹੀਕਲਾਂ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਜਾਂਚ ਦੌਰਾਨ ਇੱਕ ਮੋਟਰ ਸਾਈਕਲ ਪਿੰਡ ਜੰਡਿਆਲਾ ਸਾਈਡ ਤੋਂ ਤੇਜ਼ ਰਫਤਾਰ ਨਾਲ ਨਾਕੇ ਵੱਲ ਨੂੰ ਆਇਆ ਤਾਂ ਮੋਟਰ ਸਾਈਕਲ ਚਾਲਕ ਨੇ ਨਾਕੇ ਲਾਗੇ ਆ ਕੇ ਆਪਣੇ ਮੋਟਰਸਾਈਕਲ ਨੂੰ ਹੌਲੀ ਕਰਕੇ ਯਕਦਮ ਤੇਜ ਕਰਕੇ ਪਿਛਾਂਹ ਨੂੰ ਮੋੜਨ ਲੱਗਾ ਤਾਂ ਮੋਟਰਸਾਈਕਲ ਦੇ ਪਿੱਛੇ ਵੀ ਦੋ ਨੌਜਵਾਨ ਬੈਠੇ ਸੀ | ਜਿਸ 'ਤੇ ਹੌਲਦਾਰ ਨਰੇਸ਼ ਕੁਮਾਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਸ ਮੋਟਰਸਾਈਕਲ ਚਾਲਕ ਅਤੇ ਉਸਦੇ ਪਿੱਛੇ ਬੈਠੇ ਨੌਜਵਾਨਾਂ ਨੂੰ ਕਾਬੂ ਕਰਕੇ ਵਾਰੋ ਵਾਰੀ ਨਾਮ ਪਤਾ ਪੁੱਛੇ ਜਿਸ 'ਤੇ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਮਨੀਸ਼ ਕੁਮਾਰ ਪੁੱਤਰ ਕਿ੍ਸ਼ਨ ਲਾਲ ਵਾਸੀ ਜੰਡਿਆਲਾ ਥਾਣਾ ਸਦਰ ਬੰਗਾ ਅਤੇ ਪਿੱਛੇ ਬੈਠੇ ਦੂਸਰੇ ਨੌਜਵਾਨ ਨੇ ਆਪਣਾ ਨਾਮ ਅਜੇ ਕੁਮਾਰ ਪੁੱਤਰ ਨਿਰਮਲ ਸਿੰਘ ਵਾਸੀ ਜੰਡਿਆਲਾ ਥਾਣਾ ਸਦਰ ਬੰਗਾ ਅਤੇ ਪਿੱਛੇ ਬੈਠੇ ਤੀਸਰੇ ਨੌਜਵਾਨ ਨੇ ਆਪਣਾ ਨਾਮ ਸੁੱਖਦੇਵ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਬਾਕੀਪੁਰ ਥਾਣਾ ਸਦਰ ਤਰਨ ਤਾਰਨ ਜ਼ਿਲ੍ਹਾ ਤਰਨ ਤਾਰਨ ਹਾਲ ਵਾਸੀ ਜਸਵੰਤ ਸਿੰਘ ਮੁਹੱਲਾ ਨੇੜੇ ਬੀਬੀ ਭਾਨੀ ਗੁਰਦੁਆਰਾ ਤਰਨ ਤਾਰਨ ਦੱਸਿਆ | ਪੁਲਿਸ ਵੱਲੋਂ ਤਲਾਸ਼ੀ ਕਰਨ 'ਤੇ ਸਮੇਤ ਮੋਮੀ ਲਿਫਾਫੀ ਪਾਰਦਰਸ਼ੀ 32 ਗ੍ਰਾਮ ਹੈਰੋਇਨ ਬ੍ਰਾਮਦ ਹੈਰੋਇਨ ਹੋਈ |