ਬੰਗਾ, 7 ਦਸੰਬਰ (ਕੁਲਦੀਪ ਸਿੰਘ ਪਾਬਲਾ) - ਜ਼ਿਲ੍ਹਾ ਪ੍ਰੀਸ਼ਦ ਜੋਨ ਨੰ 4 ਬਾਹੜੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੜ੍ਹੇ ਲਿਖੇ ਅਤੇ ਸੂਝਵਾਨ ਉਮੀਦਵਾਰ ਸ੍ਰੀਮਤੀ ਮਨਜੀਤ ਕੌਰ ਪਤਨੀ ਸਤਨਾਮ ਸਿੰਘ ਝਿੱਕਾ ਬੈਂਕ ਮੈਨੇਜਰ ਨੇ ਗੁਰਦੁਆਰਾ ਸੰਤ ਬਾਬਾ ਘਨੱਯਾ ਸਿੰਘ ਜੀ ਦੇ ਅਸਥਾਨ ਪਿੰਡ ਪਠਲਾਵਾ ਤੋਂ ਅਸ਼ੀਰਵਾਦ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਪ੍ਰਚਾਰ ਦੀ ਆਪਣੇ ਵਰਕਰਾਂ ਸਮੇਤ ਅਰੰਭਤਾ ਕੀਤੀ ਗਈ | ਇਸ ਦੌਰਾਨ ਸ੍ਰੀਮਤੀ ਮਨਜੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਭਾਰੀ ਬਹੁਮਤ ਨਾਲ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾਵਾਂਗੇ | ਉਹਨਾਂ ਕਿਹਾ ਕਿ ਇਸ ਚਾਰ ਨੰਬਰ ਜੋਨ ਦੇ ਸਮੂਹ ਅਕਾਲੀ ਵਰਕਰ ਇੱਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜਬੂਤ ਕਰੀਏ ਤਾਂ ਕਿ 2027 ਵਿੱਚ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਈਏ | ਇਸ ਦੌਰਾਨ ਉਹਨਾਂ ਨਾਲ ਭਾਰੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਮੌਜੂਦ ਸਨ | ਇਸ ਮੌਕੇ ਜਸਪਾਲ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਪਰਮਜੀਤ ਸਿੰਘ ਪੰਚ, ਬਲਵੰਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਮਸਤਾਨ ਸਿੰਘ, ਕੁਲਵਿੰਦਰ ਸਿੰਘ, ਰਜਿੰਦਰ ਕੌਰ, ਲਵਪ੍ਰੀਤ ਕੌਰ, ਕਮਲਜੀਤ ਕੌਰ, ਅਵਤਾਰ ਸਿੰਘ ਟਾਕ, ਗੁਰਮੇਲ ਸਿੰਘ ਬਣਵੈਤ, ਸੁਖਵਿੰਦਰ ਕੌਰ ਬਣਵੈਤ, ਰਾਮ ਸਿੰਘ, ਦਲਜੀਤ ਸਿੰਘ ਜੀਤਾ, ਬਲਵਿੰਦਰ ਸਿੰਘ, ਗੁਰਮੇਜ ਕੌਰ, ਸੁਰਿੰਦਰ ਕੌਰ, ਕਮਲਜੀਤ ਕੌਰ, ਉਂਕਾਰ ਸਿੰਘ ਕਾਰੀ ਸਰਪੰਚ, ਪਰਮਿੰਦਰ ਕੌਰ ਪਰਮ, ਸੰਤੋਖ ਸਿੰਘ, ਅਮਰਜੀਤ ਸਿੰਘ ਚੇੜਾ, ਨਰਜੀਤ ਸਿੰਘ ਬਿੱਲਾ, ਕਸ਼ਮੀਰ ਸਿੰਘ ਚੇੜਾ, ਮਨਜੀਤ ਸਿੰਘ ਚੇੜਾ, ਗੁਰਪਾਲ ਸਿੰਘ ਚੇੜਾ, ਰਣਜੀਤ ਸਿੰਘ ਨੰਬਰਦਾਰ, ਉਂਕਾਰ ਸਿੰਘ ਨੰਬਰਦਾਰ, ਆਦਿ ਹਾਜ਼ਰ ਸਨ |