ਉੜਾਪੜ/ਲਸਾੜਾ, 7 ਦਸੰਬਰ (ਲਖਵੀਰ ਸਿੰਘ ਖੁਰਦ) - ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੁਆਰਾ ਚੰਡੀਗੜ੍ਹ ਯੂਨੀਵਰਸਟੀ ਵਿਖੇ ਹਰ ਸਾਲ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਂਦੇ ਹਨ | ਜਿਸ ਵਿਚ ਵੱਖ-ਵੱਖ ਸਕੂਲਾਂ, ਪਿ੍ੰਸੀਪਲ, ਅਧਿਆਪਕ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਬੇਹਤਰੀਨ ਕਾਰਗੁਜਾਰੀ ਅਤੇ ਸਮਰਪਣ ਲਈ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਨਾਲ ਨਿਵਾਜਿਆ ਜਾਂਦਾ ਹੈ | ਨਿਰਮਲ ਸਾਗਰ ਸਕੂਲ ਲਸਾੜਾ ਲਈ ਇਹ ਬੜੇ ਮਾਣ ਦੀ ਗੱਲ ਹੈ ਫੈਪ ਵਲੋਂ ਸਕੂਲ ਦੇ ਅਧਿਆਪਕ ਮਲਕੀਤ ਸਿੰਘ ਨੂੰ ਇਸ ਸਾਲ ਪਰਾਈਡ ਆਫ ਸਕੂਲ ਐਵਾਰਡ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ | ਮਲਕੀਤ ਸਿੰਘ ਸਕੂਲ ਨਾਲ ਪਿਛਲੇ 13 ਸਾਲਾਂ ਤੋਂ ਜੁੜੇ ਹੋਏ ਹਨ | ਉਹ ਲਗਾਤਾਰ ਸਕੂਲ ਦੀ ਬੇਹਤਰੀ ਅਤੇ ਤਰੱਕੀ ਲਈ ਕਾਰਜ ਕਰਦੇ ਆ ਰਹੇ ਹਨ | ਉਹਨਾਂ ਦੀ ਸੂਝ ਬੂਝ ਅਤੇ ਸਮਝਦਾਰੀ ਨੇ ਹਮੇਸ਼ਾਂ ਹੀ ਸਕੂਲ ਨੂੰ ਤਰੱਕੀ ਦੇ ਰਾਹ 'ਤੇ ਪਾਇਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੰਜੈ ਪਾਸੀ ਨੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਉਹ ਨਿਰਮਲ ਸਾਗਰ ਸਕੂਲ ਦੇ ਥੰਮ ਹਨ | ਕਾਰਜਕਾਰੀ ਡਾਇਰੈਕਟਰ ਆਭਾ ਪਾਸੀ, ਅਕਾਦਮਿਕ ਡਾਇਰੈਕਟਰ ਰਵਿੰਦਰ ਕਾਲੀਆ, ਪਿੰ੍ਰਸੀਪਲ ਮੀਂਨਾਕਸ਼ੀ ਚੱਢਾ ਵਲੋਂ ਵੀ ਮਲਕੀਤ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰੋ ਰਵਿੰਦਰ ਕੁਮਾਰ ਕਾਲੀਆ ਦਾ ਸਕੂਲ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਪਾਏ ਜਾ ਰਹੇ ਯੋਗਦਾਨ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਉਹਨਾਂ ਕਿਹਾ ਕਿ ਇਹਨਾਂ ਦੀ ਯੋਗ ਅਗਵਾਹੀ ਨੇ ਹਮੇਸ਼ਾ ਅਧਿਆਪਕਾਂ ਦਾ ਮਾਰਗ ਦਰਸ਼ਨ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਪ੍ਰੇਮਜੀਤ ਕੌਰ, ਗੁਰਵਿੰਦਰ ਸਿੰਘ ਮੈਨੇਜਰ, ਕੋਆਰਡੀਨੇਟਰ ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ |