24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪਰਮਜੀਤ ਕੌਰ ਨਿਰੰਜਨਪੁਰ ਸੰਮਤੀ ਜ਼ੋਨ-19 ਭਿੰਡਰ ਤੋਂ ਬਿਨਾਂ ਮੁਕਾਬਲਾ ਜੇਤੂ

Ad Position 21
No active advertisement
ਅਜੀਤ ਡੈਸਕ 08-12-2025
ਵਿਧਾਇਕ ਟੌਂਗ ਨੇ ਪਰਮਜੀਤ ਕੌਰ ਅਤੇ ਜਸਪਾਲ ਸਿੰਘ ਸਰਪੰਚ ਨਿਰੰਜਨਪੁਰ ਨੂੰ ਕੀਤਾ ਸਨਮਾਨਿਤ
ਰਈਆ, 7 ਦਸੰਬਰ (ਸ਼ਰਨਬੀਰ ਸਿੰਘ ਕੰਗ)-ਪਿੰਡ ਨਿਰੰਜਨਪੁਰ ਦੇ ਬਣੇ ਮੌਜੂਦਾ ਸਰਪੰਚ ਅਤੇ ਨੰਬਰਦਾਰ ਜਸਪਾਲ ਸਿੰਘ ਖਹਿਰਾ ਦੀ ਭਰਜਾਈ ਪਰਮਜੀਤ ਕੌਰ ਪਤਨੀ ਕੁਲਬੀਰ ਸਿੰਘ ਹੋ ਰਹੀਆਂ ਬਲਾਕ ਸੰਮਤੀ ਚੋਣਾਂ ਦੌਰਾਨ ਜ਼ੋਨ 19 ਭਿੰਡਰ ਤੋਂ ਬਿਨਾ ਮੁਕਾਬਲਾ ਚੋਣ ਜਿੱਤ ਕੇ ਮੈਂਬਰ ਬਲਾਕ ਸੰਮਤੀ ਚੁਣੇ ਗਏ ਹਨ | ਇਹ ਚੋਣ ਜਿੱਤਣ 'ਤੇ ਜਸਪਾਲ ਸਿੰਘ ਸਰਪੰਚ ਨੇ ਜ਼ੋਨ 'ਚ ਆਉਂਦੇ ਸਰਪੰਚਾਂ-ਪੰਚਾਂ ਅਤੇ ਪਿੰਡ ਨਿਰੰਜਨਪੁਰ ਦੀ ਪੰਚਾਇਤ ਨੂੰ ਲੈ ਕੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਗ੍ਰਹਿ ਵਿਖੇ ਪਹੁੰਚ ਕੇ ਵਿਧਾਇਕ ਟੌਂਗ ਦਾ ਧੰਨਵਾਦ ਕੀਤਾ ਅਤੇ ਉਨਾਂ੍ਹ ਦਾ ਮੂੰਹ ਮਿੱਠਾ ਕਰਵਾਇਆ | ਜਿਸ 'ਤੇ ਵਿਧਾਇਕ ਟੌਂਗ ਨੇ ਜੇਤੂ ਉਮੀਦਵਾਰ ਪਰਮਜੀਤ ਕੌਰ, ਸਰਪੰਚ ਜਸਪਾਲ ਸਿੰਘ ਅਤੇ ਨਾਲ ਆਏ ਸਾਰੇ ਪਤਵੰਤਿਆਂ ਨੂੰ ਵਧਾਈ ਦਿੱਤੀ ਅਤੇ ਹਾਰ ਪਾ ਕੇ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗੁਰਜੀਤ ਸਿੰਘ ਸਰਪੰਚ ਫੱਤੂਵਾਲ, ਜੋਬਨ ਸਿੰਘ ਸ਼ਾਹ ਸਰਪੰਚ ਮੱਧ, ਸ਼ੁਭ ਭਿੰਡਰ, ਰਣਜੀਤ ਕੌਰ ਸਰਪੰਚ ਜੀਵਨ ਸਿੰਘ ਨਗਰ, ਕੁਲਬੀਰ ਸਿੰਘ ਖਹਿਰਾ, ਹਰਮਨ ਸਿੰਘ ਖਹਿਰਾ, ਨਰਿੰਦਰ ਕੌਰ, ਹਰਭਜਨ ਕੌਰ, ਗੁਰਿੰਦਰ ਕੌਰ, ਜਸਬੀਰ ਸਿੰਘ, ਨਰਿੰਜਨ ਸਿੰਘ, ਭਗਵਾਨ ਸਿੰਘ, ਗੁਰਦਿਆਲ ਸਿੰਘ ਇਹ ਸੱਤੇ ਮੈਂਬਰ ਪੰਚਾਇਤ ਨਿਰੰਜਨਪੁਰ, ਬਾਬਾ ਆਲਮ ਸਿੰਘ, ਮੁਖਤਾਰ ਸਿੰਘ, ਗੋਪਾਲ ਸਿੰਘ, ਯੋਗਬੀਰ ਸਿੰਘ ਟੌਂਗ ਅਤੇ ਹੋਰ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਗੁ: ਸੰਤ ਬਾਬਾ ਘਨੱਯਾ ਸਿੰਘ ਜੀ ਪਠਲਾਵਾ ਤੋਂ ਅਸ਼ੀਰਵਾਦ ਲੈ ਕੇ ਮੈਡਮ ਮਨਜੀਤ ਕੌਰ ਤੇ ਸਾਥੀਆਂ ਕੀਤੀ ਚੋਣ ਪ੍ਰਚਾਰ ਦੀ ਆਰ... ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਨੇ ਸਮੁੱਚੀ ਮਾਨਵਤਾ ਲਈ ਲਾਸਾਨੀ ਸ਼ਹਾਦਤ ਦਿੱਤੀ- ਵਿਧਾਇਕ ਟੌਂਗ
Ad Position 24