ਘੁੰਮਣਾਂ, 22 ਦਸੰਬਰ (ਮਹਿੰਦਪਾਲ ਸਿੰਘ) - ਪਿੰਡ ਘੁੰਮਣਾਂ 'ਚ ਭਗਤ ਸਿੰਘ ਘੁੰਮਣ ਦੀ ਯਾਦ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ 'ਚ ਹੱਡੀਆਂ, ਛਾਤੀ ਦੇ ਰੋਗ ਤੇ ਸ਼ੂਗਰ ਦੀਆਂ ਬਿਮਾਰੀਆਂ ਸਬੰਧੀ ਡਾ. ਵਿਵੇਕ ਗੁੰਬਰ ਨੇ ਮਰੀਜਾਂ ਦੀ ਜਾਂਚ ਕੀਤੀ | ਸ਼ੂਗਰ ਦੇ ਟੈਸਟ ਮੁਫ਼ਤ ਕਰਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਜਿਸ 'ਚ ਲਗਪਗ 500 ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਲਿਆ | ਡਾ. ਵਿਵੇਕ ਗੁੰਬਰ ਨੇ ਮਰੀਜ਼ਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਕਿਸੇ ਮਰੀਜ਼ ਦੇ ਗੋਡੇ ਬਦਲਣ ਦੀ ਤਕਲੀਫ ਹੈ ਤਾਂ ਘੱਟ ਰੇਟ 'ਤੇ ਇਲਾਜ ਕੀਤਾ ਜਾਵੇਗਾ | ਡਾ. ਸੁਖਵਿੰਦਰ ਸੁੱਖੀ ਵਿਧਾਇਕ ਨੇ ਕਿਹਾ ਕਿ ਸਾਨੂੰ ਸਰੀਰ ਨੂੰ ਨਰੋਆ ਰੱਖਣ ਲਈ ਪੌਸ਼ਟਿਕ ਖੁਰਾਕ ਲੈਣੀ ਚਾਹੀਦੀ ਹੈ ਕਿਸੇ ਵੀ ਬੀਮਾਰੀ ਦੇ ਲੱਛਣ ਦਿਖਣ 'ਤੇ ਡਾਕਟਰ ਦੀ ਸਲਾਹ ਲੈਣੀ ਜਰੂਰੀ ਹੈ |