ਮਜਾਰੀ/ਸਾਹਿਬਾ, 22 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਵਿੱਚ ਰੱਕੜਾਂ ਢਾਹਾਂ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਾਧਿਕਾ ਪਤਨੀ ਸਤਵਿੰਦਰ ਰੱਕੜ ਜੋ ਫਸਵੇਂ ਮੁਕਾਬਲੇ ਵਿੱਚ ਤੀਸਰੇ ਸਥਾਨ 'ਤੇ ਰਹੇ | ਉਹਨਾਂ ਰੱਕੜਾਂ ਢਾਹਾਂ ਜ਼ੋਨ ਵਿਚ ਪੈਂਦੇ ਪਿੰਡਾਂ ਕਰਾਵਰ, ਮਜਾਰੀ, ਰੁੜਕੀ ਮੁਗ਼ਲਾਂ ਅਤੇ ਰੱਕੜਾਂ ਢਾਹਾ ਦੇ ਵੋਟਰਾਂ ਜਿਨ੍ਹਾਂ ਨੇ ਉਹਨਾਂ 'ਤੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਉਹਨਾਂ ਦਾ ਅਤੇ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਉਹਨਾਂ ਲਈ ਸਖ਼ਤ ਮਿਹਨਤ ਕੀਤੀ ਦਾ ਧੰਨਵਾਦ ਕੀਤਾ | ਉਹਨਾਂ ਕਿਹਾ ਕਿ ਜਿੱਤ ਹਾਰ ਇਹ ਚੋਣਾਂ ਦਾ ਇੱਕ ਹਿੱਸਾ ਹੈ |