ਮੁਕੰਦਪੁਰ, 22 ਦਸੰਬਰ (ਅਮਰੀਕ ਸਿੰਘ ਢੀਂਡਸਾ) - ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸ਼ਹੀਦੀ ਨੂੰ ਸਮਰਪਿਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁਕੰਦਪੁਰ ਵਿਖੇ ਪੰਜ ਰੋਜ਼ਾ ਸਮਾਗਮਾਂ ਦੀ ਅਰੰਭਤਾ ਅਰਦਾਸ ਉਪਰੰਤ ਕੀਤੀ ਗਈ | ਇਸ ਦੌਰਾਨ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿਖੇ ਰੋਜ਼ਾਨਾ ਗੁਰਬਾਣੀ ਜਾਪ ਹੋਣਗੇ ਅਤੇ ਸੰਗਤਾਂ ਨੂੰ ਲਾਸਾਨੀ ਸ਼ਹਾਦਤਾਂ ਸਬੰਧੀ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ | ਸਮਾਗਮ ਦੀ ਅਰੰਭਤਾ ਮੌਕੇ ਗੁਰੂ ਘਰ ਦੇ ਸ਼ਰਧਾਲੂ ਅਤੇ ਸਮਾਜ ਸੇਵੀ ਮੈਡਮ ਹਰਜੋਤ ਕੌਰ ਲੋਹਟੀਆ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਸੰਬੋਧਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਪੰਕਜ ਲੋਹਟੀਆ, ਜਸਪਾਲ ਸਿੰਘ ਪਨੇਸਰ, ਜੋਤੀ ਪਨੇਸਰ, ਗਿਆਨੀ ਰਣਜੀਤ ਸਿੰਘ, ਮੁਖਤਿਆਰ ਸਿੰਘ, ਸੋਨੂ ਪੰਚ, ਜੀਤਾ ਪੰਚ, ਮਾਸਟਰ ਗਿਆਨ ਚੰਦ ਅਤੇ ਹੋਰ ਸੰਗਤਾਂ ਵੀ ਹਾਜ਼ਰ ਸਨ | ਪ੍ਰਬੰਧਕਾਂ ਵੱਲੋਂ ਦੱਸਿਆ ਕਿ 25 ਦਸੰਬਰ ਨੂੰ ਸਮਾਗਮ ਦੀ ਸਮਾਪਤੀ ਉਪਰੰਤ ਸਮੂਹ ਸੰਗਤਾਂ ਨੂੰ ਸਾਦਾ ਲੰਗਰ ਪ੍ਰਸ਼ਾਦਾ ਛਕਾਇਆ ਜਾਵੇਗਾ |