26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਐਨ. ਐਸ. ਐਸ. ਕੈਂਪ ਦੇ ਪੰਜਵੇਂ ਦਿਨ ਏਡਜ਼ ਸੰਬੰਧੀ ਕੀਤਾ ਜਾਗਰੂਕ <br/>

Ad Position 21
No active advertisement
ਅਜੀਤ ਡੈਸਕ 23-12-2025
ਨਵਾਂਸ਼ਹਿਰ, 22 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੀ.ਐਲ.ਐਮ ਗਰਲਜ਼ ਕਾਲਜ ਵੱਲੋਂ ਉਲੀਕੇ ਗਏ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੌਰਾਨ ਪੰਜਵੇਂ ਦਿਨ ਵਿਸ਼ਵ ਏਡਜ਼ ਰੋਕੂ ਦਿਵਸ ਮਨਾਇਆ ਗਿਆ ਅਤੇ ਸਾਈਬਰ ਸਕਿਉਰਟੀ 'ਤੇ ਇੰਡੀਅਨ ਓਵਰਸੀਜ਼ ਬੈਂਕ ਦੇ ਮੈਨੇਜਰ ਪ੍ਰਵੀਨ ਠਾਕੁਰ ਵਲੋਂ ਇਕ ਲੈਕਚਰ ਦਿੱਤਾ ਗਿਆ | ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੇ ਕੋਆਰਡੀਨੇਟਰ ਡਾਕਟਰ ਹਰਦੀਪ ਕੌਰ ਅਤੇ ਸਹਿਯੋਗੀ ਪ੍ਰੋਫੈਸਰ ਗੁਰਭਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਏਡਜ਼ ਰੋਕੂ ਦਿਵਸ ਮਨਾਉਂਦਿਆਂ ਹੋਇਆਂ ਉਂਕਾਰ ਸਿੰਘ ਨੇ ਏਡਜ਼ ਬਿਮਾਰੀ ਦੀ ਰੋਕਥਾਮ ਲਈ ਲੈਕਚਰ ਦਿੱਤਾ | ਉਹਨਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਵਿੱਚ ਐਚ. ਆਈ. ਵੀ/ਏਡਜ਼ ਬਾਰੇ ਜਾਗਰੂਕਤਾ ਫੈਲਾਉਣਾ, ਇਸ ਨਾਲ ਜੁੜੇ ਭ੍ਰਮਾਂ ਅਤੇ ਡਰਾਂ ਨੂੰ ਦੂਰ ਕਰਨਾ ਅਤੇ ਪੀੜਤ ਲੋਕਾਂ ਪ੍ਰਤੀ ਸਹਾਨੁਭੂਤੀ ਤੇ ਸਹਿਯੋਗ ਦਾ ਸੰਦੇਸ਼ ਦੇਣਾ ਹੈ | ਐਚ.ਆਈ.ਵੀ ਇੱਕ ਵਾਇਰਸ ਹੈ ਜੋ ਮਨੁੱਖੀ ਰੋਗ-ਰੋਧਕ ਸ਼ਕਤੀ ਨੂੰ ਕੰਮਜ਼ੋਰ ਕਰ ਦਿੰਦਾ ਹੈ | ਜੇ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਏਡਜ਼ ਦਾ ਰੂਪ ਧਾਰ ਲੈਂਦਾ ਹੈ | ਇਹ ਰੋਗ ਅਸੁਰੱਖਿਅਤ ਯੌਨ ਸਬੰਧ, ਸੰਕਰਮਿਤ ਸੂਈਆਂ, ਸੰਕਰਮਿਤ ਖੂਨ ਜਾਂ ਮਾਂ ਤੋਂ ਬੱਚੇ ਤੱਕ ਫੈਲ ਸਕਦਾ ਹੈ | ਉਨ੍ਹਾਂ ਕਿਹਾ ਐਚ.ਆਈ.ਵੀ ਹੱਥ ਮਿਲਾਉਣ, ਇਕੱਠੇ ਬੈਠਣ, ਭੋਜਨ ਸਾਂਝਾ ਕਰਨ ਜਾਂ ਗੱਲਬਾਤ ਕਰਨ ਨਾਲ ਨਹੀਂ ਫੈਲਦਾ | ਇਸ ਲਈ ਸਾਨੂੰ ਇਸ ਰੋਗ ਨਾਲ ਪੀੜਤ ਲੋਕਾਂ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ | ਇਸ ਤੋਂ ਉਪਰੰਤ ਆਏ ਹੋਏ ਮੁੱਖ ਵਕਤਾ ਪ੍ਰਵੀਨ ਠਾਕੁਰ ਨੇ ਸਾਈਬਰ ਸਿਕਿਉਰਟੀ ਬਾਰੇ ਜਾਣੂ ਕਰਵਾਇਆ ਉਹਨਾਂ ਕਿਹਾ ਕਿ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਅਸੀਂ ਸਭ ਇੰਟਰਨੈੱਟ, ਮੋਬਾਈਲ ਫੋਨ, ਕੰਪਿਊਟਰ ਅਤੇ ਸੋਸ਼ਲ ਮੀਡੀਆ ਦਾ ਰੋਜ਼ਾਨਾ ਇਸਤੇਮਾਲ ਕਰ ਰਹੇ ਹਾਂ | ਇਸ ਨਾਲ ਸਾਡੀ ਜ਼ਿੰਦਗੀ ਆਸਾਨ ਹੋਈ ਹੈ, ਪਰ ਨਾਲ ਹੀ ਕੁਝ ਖਤਰੇ ਵੀ ਵਧ ਗਏ ਹਨ | ਇਨ੍ਹਾਂ ਖਤਰਿਆਂ ਤੋਂ ਬਚਾਅ ਲਈ ਸਾਇਬਰ ਸੁਰੱਖਿਆ ਬਹੁਤ ਜ਼ਰੂਰੀ ਹੈ | ਸਾਇਬਰ ਸੁਰੱਖਿਆ ਦਾ ਅਰਥ ਹੈ ਕੰਪਿਊਟਰ, ਮੋਬਾਈਲ, ਨੈੱਟਵਰਕ, ਡਾਟਾ ਅਤੇ ਆਨਲਾਈਨ ਜਾਣਕਾਰੀ ਨੂੰ ਗਲਤ ਵਰਤੋਂ, ਚੋਰੀ, ਹੈਕਿੰਗ ਅਤੇ ਸਾਇਬਰ ਅਪਰਾਧਾਂ ਤੋਂ ਸੁਰੱਖਿਅਤ ਰੱਖਣਾ | ਇਸ ਤੋਂ ਇਲਾਵਾ ਵਿਸ਼ਵ ਏਡਜ਼ ਰੋਕੂ ਦਿਵਸ ਦੇ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ |

Ad Position 22
No active advertisement
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਲੋਂ ਗੁਰਮਤਿ ਚੇਤਨਾ ਮਾਰਚ 23 ਨੂੰ <br/> ਅਗਲੀ ਖ਼ਬਰ ਸ਼ਹੀਦੀ ਪੰਦ੍ਹਰਵਾੜੇ ਨੂੰ ਸਮਰਪਿਤ ਮੁਕੰਦਪੁਰ ਵਿਖੇ ਪੰਜ ਰੋਜ਼ਾ ਸਮਾਗਮਾਂ ਦੀ ਅਰੰਭਤਾ <br/>
Ad Position 24