ਬਹਿਰਾਮ, 23 ਦਸੰਬਰ (ਨਛੱਤਰ ਸਿੰਘ ਬਹਿਰਾਮ) - ਹਾਲ ਹੀ 'ਚ ਹੋਈਆਂ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ 2027 'ਚ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ | ਇਹ ਸ਼ਬਦ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਮੇਹਲੀ ਵਿਖੇ ਸੰਮਤੀ ਜਿੱਤੇ ਕਾਂਗਰਸ ਪਾਰਟੀ ਉਮੀਦਵਾਰ ਰਜਨੀ ਦੇਵੀ ਵਲੋਂ ਗੁਰਦੁਆਰਾ ਬਾਬਾ ਫਲਾਹੀਆ ਸਾਹਿਬ ਵਿਖੇ ਕਰਵਾਏ ਸ਼ੁਕਰਾਨਾ ਸਮਾਗਮ ਮੌਕੇ ਆਖੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਿਹਨਤੀ ਤੇ ਪਾਰਟੀ ਹਿਤੈਸ਼ੀ ਵਰਕਰਾਂ ਦਾ ਦਿਲੋਂ ਸਨਮਾਨ ਕਰਦੀ ਹੈ ਅਤੇ ਭਵਿੱਖ 'ਚ ਇਹ ਸਨਮਾਨ ਹੋਰ ਵਧੇਗਾ | ਉਪਰੰਤ ਜਿੱਤੇ ਉਮੀਦਵਾਰਾਂ ਦਾ ਸਨਮਾਨ ਕੀਤਾ | ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਦਰਬਜੀਤ ਸਿੰਘ ਪੂੰਨੀਆ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਕੋਆਰਡੀਨੇਟਰ ਜਲੰਧਰ ਪੱਛਮੀ, ਜ਼ਿਲ੍ਹਾ ਵਾਈਸ ਪ੍ਰਧਾਨ ਰਜਿੰਦਰ ਸ਼ਰਮਾ ਕੁਲਥਮ, ਸਾਬਕਾ ਬਲਾਕ ਪ੍ਰਧਾਨ ਹਰਭਜਨ ਸਿੰਘ ਸਾਬਕਾ ਸਰਪੰਚ ਭਰੋਲੀ, ਬਿਮਲਾ ਦੇਵੀ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਜਨੀ ਦੇਵੀ ਸੰਮਤੀ ਮੈਂਬਰ, ਪ੍ਰਧਾਨ ਬਲਾਕ ਸੇਵਾ ਦਲ ਅਮਰਜੀਤ ਕਲਸੀ, ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ, ਰਾਜ ਕੁਮਾਰ ਢੰਢੂਹਾ, ਗੁਰਮੀਤ ਰਾਮ ਪੰਚ ਮਾਂਗਟ, ਜਗਦੀਪ ਕੁਮਾਰ ਸਰਪੰਚ ਡੀਂਗਰੀਆ, ਅਮਨਦੀਪ ਸਿੰਘ ਅਮਨਾ ਮੇਹਲੀ, ਮਾਸਟਰ ਸੁਰਿੰਦਰ ਕੁਮਾਰ, ਸਰਪੰਚ ਮੀਰਾਂ ਸ਼ਰਮਾ ਮੰਢਾਲੀ, ਨਛੱਤਰ ਪੰਚ ਮਾਂਗਟ, ਅਮਰਜੀਤ ਸਿੰਘ ਅੰਬਾ ਮੇਹਲੀ, ਸੁਰਿੰਦਰ ਪਾਲ ਸਰਪੰਚ ਮੇਹਲੀ, ਮਾਸਟਰ ਦੇਸ ਰਾਜ, ਸੁਰਿੰਦਰ ਪਾਲ ਸਰਪੰਚ ਜੰਡਿਆਲੀ, ਅਮਨਪ੍ਰੀਤ ਸਿੰਘ ਸਰਪੰਚ ਬਹੂਆ, ਪਰਵਿੰਦਰ ਸਿੰਘ ਸਾਬਕਾ ਸਰਪੰਚ ਬਹੂਆ, ਜਗਪਾਲ ਸਿੰਘ, ਪ੍ਰੇਮ ਕੁਮਾਰ ਮੇਹਲੀ, ਪ੍ਰਧਾਨ ਮਹਾਂਵੀਰ, ਕਾਮਰੇਡ ਨਰੰਜਣ ਦਾਸ, ਬਲਵੀਰ ਸਿੰਘ ਆਦਿ ਹਾਜ਼ਰ ਸਨ |