29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨਵਾਂਸ਼ਹਿਰ ਵਿਖੇ ਦੁਕਾਨਦਾਰ 'ਤੇ ਚੱਲੀ ਦਿਨ ਦਿਹਾੜੇ ਗੋਲੀ

Ad Position 21
No active advertisement
ਨਵਾਂਸ਼ਹਿਰ ਵਿਖੇ ਮੰਦਰ ਬਾਬਾ ਬਾਲਕ ਨਾਥ ਦੇ ਨਾਲ ਸਥਿਤ ਰੈਡੀਮੇਡ ਕੱਪੜੇ ਦੀ ਦੁਕਾਨ ਵਰਮਾ ਕਲੈਕਸ਼ਨ ਜਿਥੇ ਗੋਲੀ ਚੱਲਣ ਦੀ ਵਾਰਦਾਤ ਹੋਈ | <br/> 28-12-2025
ਨਵਾਂਸ਼ਹਿਰ, 27 ਦਸੰਬਰ (ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ)-ਸਵੇਰੇ ਕਰੀਬ ਪੌਣੇ ਗਿਆਰਾਂ ਵਜੇ ਦਿਨ-ਦਿਹਾੜੇ ਇੱਕ ਦੁਕਾਨਦਾਰ 'ਤੇ ਦੋ ਹਮਲਾਵਰਾਂ ਵਲੋਂ ਗੋਲੀ ਚਲਾਏ ਜਾਣ ਦੀ ਸਨਸਨੀਖੇਜ਼ ਖ਼ਬਰ ਪ੍ਰਾਪਤ ਹੋਈ ਹੈ | ਮੰਦਰ ਬਾਬਾ ਬਾਲਕ ਨਾਥ ਦੇ ਨਾਲ ਸਥਿਤ ਰੈਡੀਮੇਡ ਕੱਪੜੇ ਦੀ ਦੁਕਾਨ ਵਰਮਾ ਕਲੈਕਸ਼ਨ ਦੇ ਮਾਲਕ ਨੇ ਦੱਸਿਆ ਕਿ ਅੱਜ ਦੀ ਧੁੰਦਲੀ ਸਵੇਰ ਵਿਚ ਉਸ ਦੀ ਦੁਕਾਨ 'ਤੇ ਬੁਲਿਟ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਦੀ ਉਮਰ ਕਰੀਬ ਤੀਹ-ਪੈਂਤੀ ਸਾਲ ਦੀ ਜਾਪਦੀ ਸੀ, ਨੇ ਆਪਣੇ ਮੂੰਹ ਢਕੇ ਹੋਏ ਸਨ | ਦੁਕਾਨਦਾਰ ਵਲੋਂ ਤਾੜ ਲਿਆ ਗਿਆ ਕਿ ਦਾਲ 'ਚ ਕੁੱਝ ਕਾਲਾ ਹੈ, ਉਹ ਸੁਚੇਤ ਹੋ ਗਿਆ | ਨੌਜਵਾਨਾਂ ਵਲੋਂ ਗੋਲੀ ਚਲਾਈ ਗਈ, ਪਰ ਉਹ ਮਿਸ ਹੋ ਗਈ | ਉਦੋਂ ਤੱਕ ਦੁਕਾਨਦਾਰ ਨੇ ਆਪਣਾ ਲਾਇਸੰਸੀ ਹਥਿਆਰ ਕੱਢਿਆ, ਨੌਜਵਾਨ ਖਿਸਕਣ ਵਿਚ ਸਫਲ ਹੋ ਗਏ | ਦੁਕਾਨਦਾਰ ਵਲੋਂ ਪੁਲਿਸ ਨੂੰ ਸੂਚਨਾ ਦਿੱਤੇ ਜਾਣ 'ਤੇ ਡੀ.ਐਸ.ਪੀ ਰਾਜ ਕੁਮਾਰ ਅਤੇ ਐਸ.ਐਚ.ਓ ਸਿਟੀ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ | ਦੁਕਾਨਦਾਰ ਨੇ ਹਮਲਾਵਰਾਂ ਵਲੋਂ ਹਮਲਾ ਕਰਨ ਸਮੇਂ ਡਿੱਗੇ ਉਹਨਾਂ ਦੇ ਹਥਿਆਰ ਦੇ ਕਾਰਤੂਸ/ਗੋਲੀਆਂ ਪੁਲੀਸ ਨੂੰ ਦੇ ਦਿੱਤੀਆਂ ਗਈਆਂ | ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਫੁੱਟਬਾਲ ਟੂਰਨਾਮੈਂਟ ਦੂਸਰੇ ਦਿਨ ਵੀ ਜਾਰੀ <br/> ਅਗਲੀ ਖ਼ਬਰ ਸਾਹਲੋਂ 'ਚ ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜੇ, ਲੱਖਾਂ ਦਾ ਕੀਤਾ ਨੁਕਸਾਨ <br/>
Ad Position 24