ਬੰਗਾ, 27 ਦਸੰਬਰ (ਧਰਮਵੀਰ ਪਾਲ) - ਥਾਣਾ ਸਦਰ ਬੰਗਾ ਵਲੋਂ ਇੱਕ ਔਰਤ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਏ.ਐਸ.ਆਈ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਦੀ ਜਾਂਚ ਦੇ ਸਬੰਧ ਵਿੱਚ ਥਾਣਾ ਸਦਰ ਬੰਗਾ ਤੋਂ ਜੀ. ਟੀ. ਰੋਡ ਜਲੰਧਰ-ਨਵਾਂ ਸ਼ਹਿਰ-ਖਟਕੜ ਕਲਾਂ ਹੁੰਦੇ ਹੋਏ ਅਸਥਾਨ ਬਾਬਾ ਝੰਡਾ ਜੀ ਵੱਲ੍ਹ ਦੀ ਰੇਲਵੇ ਸਟੇਸ਼ਨ ਖਟਕੜ ਕਲਾਂ ਵੱਲ ਨੂੰ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਪਿਛੇ ਹੀ ਸੀ ਤਾਂ ਸਾਹਮਣੇ ਤੋਂ 1 ਔਰਤ ਜਿਸ ਨੇ ਸ਼ਾਲ ਦੀ ਬੁੱਕਲ ਮਾਰੀ ਹੋਈ ਸੀ, ਆਉਦੀ ਦਿਖਾਈ ਦਿੱਤੀ | ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਇੱਕ ਦਮ ਘਬਰਾ ਕੇ ਆਪਣੇ ਹੱਥ ਵਿੱਚ ਫੜ੍ਹੀ ਮੋਮੀ ਲਿਫਾਫੀ ਵਜ਼ਨਦਾਰ ਘਾਹ ਫੂਸ ਵਿੱਚ ਸੁੱਟ ਦਿੱਤੀ | ਉਨ੍ਹਾਂ ਨੇ ਗੱਡੀ ਰੁਕਵਾ ਕੇ ਉਸ ਔਰਤ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ | ਜਿਸਨੇ ਆਪਣਾ ਨਾਮ ਨਰਿੰਦਰ ਰਾਣੀ -ਪਤਨੀ ਸੁਰਿੰਦਰ ਪਾਲ ਵਾਸੀ ਪਿੰਡ ਕਾਹਮਾ ਥਾਣਾ ਸਦਰ ਬੰਗਾ ਦੱਸਿਆ | ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ |