22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪ੍ਰਗਤੀਸ਼ੀਲ ਲੇਖਕ ਸੰਘ ਦੀ ਮਹੀਨਾਵਾਰ ਮੀਟਿੰਗ ਦੌਰਾਨ ਅਹਿਮ ਵਿਚਾਰਾਂ <br/>

Ad Position 21
No active advertisement
ਅਜੀਤ ਡੈਸਕ 29-12-2025
ਮੁਕੰਦਪੁਰ, 28 ਦਸੰਬਰ (ਅਮਰੀਕ ਸਿੰਘ ਢੀਂਡਸਾ)-ਪ੍ਰਗਤੀਸ਼ੀਲ ਲੇਖਕ ਸੰਘ ਨਵਾਂਸ਼ਹਿਰ ਇਕਾਈ ਦੀ ਮਹੀਨਾਵਾਰ ਮੀਟਿੰਗ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਮਾਰਕ ਖਟਕੜ ਕਲਾਂ ਵਿਖੇ ਡਾ. ਗੁਰਜੰਟ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਸੰਘ ਦੇ ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਵਿੱਚ ਸਾਹਿਤਕਾਰ ਗੁਰਚਰਨ ਬੱਧਣ ਅਤੇ ਤਰਸੇਮ ਸਾਕੀ ਦੇ ਬੀਤੇ ਦਿਨੀਂ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ | ਨਵੀਆਂ ਰਿਲੀਜ਼ ਹੋਈਆਂ ਪੁਸਤਕਾਂ 'ਤੇ ਗੋਸ਼ਟੀਆਂ ਅਤੇ ਪਰਚੇ ਪੜਨ ਨੂੰ ਵੀ ਤਰਜੀਹੀ ਤੌਰ 'ਤੇ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਨੌਜਵਾਨ ਸਾਹਿਤਕਾਰ ਸਾਹਿਤਕ ਪਿੜ ਵਿਚ ਉਸਾਰੂ ਸੇਧ ਦੇਣ ਦੇ ਸਮਰੱਥ ਬਣ ਸਕਣ | ਇਸ ਮੌਕੇ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਨੇ ਰੂਬਰੂ ਦੌਰਾਨ ਦੱਸਿਆ ਕਿ ਕਿਵੇਂ ਉਹ ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਪਖੰਡਵਾਦ, ਝੂਠ, ਪਿਛਾਂਹ ਖਿੱਚੂ ਰਵਾਇਤਾਂ ਅਤੇ ਅੰਨੀ ਸ਼ਰਧਾ ਵਿੱਚ ਗਲਤਾਨ ਅਤੇ ਗੁਮਰਾਹ ਹੁੰਦੇ ਜਾ ਰਹੇ ਲੋਕਾਂ ਨੂੰ ਤਰਕ ਨਾਲ ਇਹਨਾਂ ਅਲਾਮਤਾਂ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰਦੇ ਹਨ | ਮੀਟਿੰਗ ਦੌਰਾਨ ਬਲਬੀਰ ਕੌਰ ਰੀਹਲ ਨੂੰ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਨਵਾਂਸ਼ਹਿਰ ਦੇ ਕਾਰਜਕਾਰੀ ਪ੍ਰਧਾਨ ਦੀਆਂ ਸੇਵਾਵਾਂ ਸੌਂਪੀਆਂ ਗਈਆਂ | ਸਭਾ ਦੇ ਸਕੱਤਰ ਤਲਵਿੰਦਰ ਸ਼ੇਰ ਗਿੱਲ ਵੱਲੋਂ ਸਭਾ ਦੀਆਂ ਪਿਛਲੀਆਂ ਗਤੀਵਿਧੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ | ਇਸ ਮੌਕੇ ਕਹਾਣੀਕਾਰ ਬਲਦੇਵ ਸਿੰਘ ਢੀਂਡਸਾ, ਦੀਪ ਕਲੇਰ, ਐਡਵੋਕੇਟ ਪਰਮਜੀਤ ਖਟਕੜ, ਜਸਵੰਤ ਖਟਕੜ, ਅਮਰੀਕ ਸਿੰਘ ਢੀਂਡਸਾ, ਸਿੰਗਾਰਾ ਲੰਗੇਰੀ, ਖੁਸ਼ੀ ਰਾਮ ਗੁਣਾਚੌਰ, ਦੇਵਰਾਜ ਚੌਹਾਨ, ਦੇਵ ਸ਼ਰਮਾ ਅਤੇ ਜਸਪਾਲ ਹੀਓ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੰਢੀ ਸੰਘਰਸ਼ ਕਮੇਟੀ ਵਲੋਂ ਦਿੱਤਾ ਧਰਨਾ <br/> ਅਗਲੀ ਖ਼ਬਰ ਡਾ. ਸਾਧੂ ਸਿੰਘ ਹਮਦਰਦ ਦੇ ਜਨਮ ਦਿਨ ਸਮਾਗਮ 'ਤੇ ਹੋਵੇਗਾ 9 ਸ਼ਖ਼ਸੀਅਤਾਂ ਦਾ ਸਨਮਾਨ <br/>
Ad Position 24