22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੰਢੀ ਸੰਘਰਸ਼ ਕਮੇਟੀ ਵਲੋਂ ਦਿੱਤਾ ਧਰਨਾ <br/>

Ad Position 21
No active advertisement
ਇਲਾਕੇ ਅੰਦਰ ਨਾਜਇਜ਼ ਮਾਈਨਿੰਗ ਨੂੰ ਲੈ ਕੇ ਕੰਢੀ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਹਾਂ ਸਿੰਘ ਰੌੜੀ, ਮੰਗ ਪੱਤਰ ਲੈਂਦੇ ਹੋਏ ਹੋਏ ਡੀ.ਐਸ.ਪੀ ਬਲਾਚੌਰ | <br/> 29-12-2025
ਟੱਪਰੀਆਂ ਖ਼ੁਰਦ, 28 ਦਸੰਬਰ (ਬਲਵਿੰਦਰ ਨਾਨੋਵਾਲੀਆ)-ਕੰਢੀ ਇਲਾਕੇ ਅੰਦਰ ਹੋ ਰਹੀ ਨਜਾਇਜ਼ ਮਾਈਨਿੰਗ ਅਤੇ ਪਿੰਡ ਕਰੀਮਪੁਰ ਚਾਹਵਾਲਾ ਦੇ ਨਜ਼ਦੀਕ ਚੱਲ ਰਹੇ ਇੱਕ ਨਿੱਜੀ ਕਰੈਸ਼ਰ ਨੂੰ ਬੰਦ ਕਰਵਾਉਣ ਦੇ ਮਨੋਰਥ ਨਾਲ ਕੰਢੀ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਵਾਸੀਆਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਸਹਿਯੋਗ ਨਾਲ ਪਿੰਡ ਕਰੀਮਪੁਰ ਚਾਹਵਾਲਾ ਵਿਖੇ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਮਹਾ ਸਿੰਘ ਰੌੜੀ ਪ੍ਰਧਾਨ ਕੰਢੀ ਸੰਘਰਸ਼ ਕਮੇਟੀ ਪੰਜਾਬ, ਠੇਕੇਦਾਰ ਰੋਸ਼ਨ ਲਾਲ, ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ, ਅਸ਼ੋਕ ਕੁਮਾਰ ਨਾਨੋਵਾਲ ਸੀਨੀਅਰ ਅਕਾਲੀ ਆਗੂ ਅਤੇ ਚੌਧਰੀ ਤੀਰਥ ਰਾਮ ਸਾਬਕਾ ਸਰਪੰਚ ਪਿੰਡ ਕਰੀਮਪੁਰ ਚਾਹਵਾਲਾ ਨੇ ਕਿਹਾ ਕਿ ਜਦੋਂ ਤੱਕ ਸਾਡੇ ਪਿੰਡ ਦੇ ਨਜ਼ਦੀਕ ਚੱਲ ਰਿਹਾ ਨਜਾਇਜ਼ ਸਟੋਨ ਕਰੈਸ਼ਰ ਬੰਦ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ | ਉਨ੍ਹਾਂ ਕਿਹਾ ਕਿ ਇਸ ਕੁਰੈਸ਼ਰ ਦੇ ਚੱਲਣ ਨਾਲ ਨਜ਼ਦੀਕ ਪੈਂਦੇ 2000 ਬੱਚਿਆਂ ਵਾਲੇ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕੁਰੈਸਰ ਨਾਲ ਉੱਡ ਰਹੀ ਧੂੜ ਨਾਲ ਇਲਾਕੇ ਦੇ ਕਈ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਖੇਤਾਂ ਤੋਂ ਪੱਠੇ ਲਿਆਉਣ ਅਤੇ ਹੋਰ ਜ਼ਰੂਰ ਕੰਮਾਂ 'ਤੇ ਜਾਣ ਲਈ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਨਜਾਇਜ਼ ਚੱਲ ਰਹੇ ਕੁਰੈਸਰ ਨਾਲ ਜਿੱਥੇ ਮਾਈਨਿੰਗ ਵਿਭਾਗ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ, ਉੱਥੇ ਇਲਾਕੇ ਦੀ ਹਜ਼ਾਰਾਂ ਏਕੜ ਜ਼ਮੀਨ ਵਿੱਚ ਡੰੂਘੇ ਟੋਏ ਪੈਣ ਕਾਰਨ ਕਦੇ ਵੀ ਕੋਈ ਭਾਰੀ ਹਾਦਸਾ ਵਾਪਰ ਸਕਦਾ ਹੈ | ਇਸ ਕਰਕੇ ਪ੍ਰਸ਼ਾਸਨ ਨੂੰ ਇਸ ਸਟੋਨ ਕਰੈਸ਼ਰ ਨੂੰ ਤੁਰੰਤ ਬੰਦ ਕਰਵਾਉਣਾ ਚਾਹੀਦਾ ਹੈ | ਆਗੂਆਂ ਨੇ ਉਪ-ਮੰਡਲ ਮਜਿਸਟ੍ਰੇਟ ਬਲਾਚੌਰ ਅਤੇ ਉਪ-ਪੁਲਿਸ ਕਪਤਾਨ ਬਲਾਚੌਰ ਦੇ ਨਾਂ 'ਤੇ ਡੀ.ਐਸ.ਪੀ.ਬਲਾਚੌਰ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਅਗਰ ਪ੍ਰਸ਼ਾਸਨ ਵਲੋਂ ਇਲਾਕੇ ਅੰਦਰ ਨਾਜਇਜ ਮਾਈਨਿੰਗ ਨੂੰ ਤੁਰੰਤ ਨਾ ਰੋਕਿਆ ਤਾਂ ਅਸੀਂ ਇਲਾਕੇ ਦੀਆਂ ਪੰਚਾਇਤਾਂ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ਼ ਬਹਾਦਰ ਮਾਰਗ ਨੂੰ ਬੰਦ ਕਰਨ ਲਈ ਮਜਬੂਰ ਹੋਵਾਂਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਜਦੋਂ ਇਸ ਸਬੰਧੀ ਨਿੱਜੀ ਸਟੋਨ ਕਰੈਸ਼ਰ ਦੇ ਮਾਲਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਜੋ ਸਟੋਨ ਕਰੈਸ਼ਰ ਚਲਾ ਰਹੇ ਹਾਂ, ਇਹ ਖੇਤ ਮਾਲਕਾਂ ਦੀ ਸਹਿਮਤੀ ਅਤੇ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਚਲਾ ਰਹੇ ਹਾਂ | ਉਨ੍ਹਾਂ ਕਿਹਾ ਕਿ ਨਜ਼ਦੀਕ ਸਕੂਲ ਹੋਣ ਕਰਕੇ ਅਸੀਂ ਆਪਣਾ ਕਰੈਸ਼ਰ ਰਾਤ ਸਮੇਂ ਚਲਾਉਂਦੇ ਹਾਂ ਅਤੇ ਇਸ ਕਰੈਸ਼ਰ ਨਾਲ ਕਰੀਬ 100 ਟਰੈਕਟਰ ਟਰਾਲੀਆਂ ਵਾਲੇ ਪਰਿਵਾਰਾਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਅਗਰ ਕੰਢੀ ਸੰਘਰਸ਼ ਕਮੇਟੀ ਅਤੇ ਇਲਾਕੇ ਦੇ ਲੋਕੀ ਮੇਰਾ ਕਰੇੈਸ਼ਰ ਬੰਦ ਕਰਵਾਉਣਾ ਚਾਹੁੰਦੇ ਹਨ, ਤਾਂ ਇਲਾਕੇ ਅੰਦਰ ਚੱਲ ਰਹੇ ਪੰਜ ਹੋਰ ਕੁਰੇਸ਼ਰਾਂ ਨੂੰ ਵੀ ਬੰਦ ਕਰਵਾਇਆ ਜਾਵੇ | ਆਖ਼ਰ ਵਿੱਚ ਉਪ-ਪੁਲਿਸ ਕਪਤਾਨ ਬਲਾਚੌਰ ਨੇ ਮੰਗ ਪੱਤਰ ਲੈਂਦਿਆਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੇ ਮੰਗ ਪੱਤਰ 'ਤੇ ਹਮਦਰਦੀ ਨਾਲ ਵਿਚਾਰ ਕਰਕੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ | ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਰੱਕੜ ਸਰਪੰਚ ਰੱਕੜ ਢਾਹਾ, ਕੁਲਭੂਸ਼ਨ ਕੁਮਾਰ, ਗ਼ਰੀਬ ਦਾਸ ਬੀਟਣ, ਰਾਮਜੀ ਦਾਸ ਟਰੇਡ ਯੂਨੀਅਨ ਆਗੂ, ਮੋਹਣ ਲਾਲ ਸੰਮਤੀ ਮੈਂਬਰ, ਗੁਰਮੇਲ ਚੰਦ, ਰਾਜ ਕੁਮਾਰ, ਭੁਪਿੰਦਰ ਸਿੰਘ ਕੌਲਗੜ੍ਹ, ਰਾਕੇਸ਼ ਕੁਮਾਰ, ਚਰਨਜੀਤ ਦੌਲਤਪੁਰ, ਜਸਵੰਤ ਰਾਮ ਕਰੀਮਪੁਰ ਚਾਹਵਾਲਾ, ਚੌਧਰੀ ਰੋਸ਼ਨ ਲਾਲ ਠੇਕੇਦਾਰ, ਮਨੋਹਰ ਲਾਲ ਭਾਟੀਆ, ਸੁਭਾਸ਼ ਦੇਦੜ, ਜਗਦੀਸ਼ ਕੁਮਾਰ, ਬ੍ਰਹਮ ਕੁਮਾਰ, ਪਰਮਜੀਤ, ਕੁਲਦੀਪ, ਸੁਰਜੀਤ ਸਿੰਘ, ਰਾਮ ਸ਼ਾਹ, ਦੌਲਤ ਰਾਮ, ਦਰਸ਼ਨ ਲਾਲ, ਕਿ੍ਸ਼ਨਾ, ਸੀਤੋ, ਦਰਸ਼ਨਾਂ ਦੇਵੀ, ਨੀਲਮ ਰਾਣੀ, ਪੁਸ਼ਪਾ ਦੇਵੀ, ਤਾਰੋ ਦੇਵੀ, ਰੀਨਾ ਰਾਣੀ, ਬਲਵੀਰ ਚੰਦ, ਜਸਪਾਲ, ਤਿਲਕ ਰਾਜ, ਜੋਗ ਰਾਜ, ਪ੍ਰਸਿੰਨੀ ਦੇਵੀ, ਮਮਤਾ ਰਾਣੀ ਅਤੇ ਮੋਹਣ ਲਾਲ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਰ. ਆਰ. ਐਮ. ਆਟੀਜ਼ਮ ਥ੍ਰੈਪਉਟਿਕ ਸਕੂਲ ਦੇ ਬੱਚਿਆਂ ਨੇ ਵਣ ਚੇਤਨਾ ਪਾਰਕ 'ਚ ਲਗਾਇਆ ਅਡਵੈਂਚਰ ਟਿ੍ਪ <br/> ਅਗਲੀ ਖ਼ਬਰ ਪ੍ਰਗਤੀਸ਼ੀਲ ਲੇਖਕ ਸੰਘ ਦੀ ਮਹੀਨਾਵਾਰ ਮੀਟਿੰਗ ਦੌਰਾਨ ਅਹਿਮ ਵਿਚਾਰਾਂ <br/>
Ad Position 24