22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਬਜ਼ੁਰਗਾਂ ਦੇ ਵਿਛੋੜੇ ਦਾ ਘਾਟਾ ਬੱਚਿਆਂ ਲਈ ਅਸਹਿ ਹੁੰਦਾ -ਚੌਧਰੀ ਮੋਹਣ ਲਾਲ

Ad Position 21
No active advertisement
ਅਜੀਤ ਡੈਸਕ 29-12-2025

ਬਹਿਰਾਮ, 28 ਦਸੰਬਰ (ਨਛੱਤਰ ਸਿੰਘ ਬਹਿਰਾਮ)-ਉਹ ਇਨਸਾਨ ਸਦੀਵੀ ਵਿਛੋੜੇ ਤੋਂ ਬਆਦ ਵੀ ਜਿਉਂਦੇ ਰਹਿੰਦੇ ਹਨ ਜੋ ਆਪਣੇ ਪਰਿਵਾਰ ਦੀਆਂ ਜੁੰਮੇਵਾਰੀਆ ਨਿਭਾਉਣ ਦੇ ਨਾਲ-ਨਾਲ ਹੋਰਨਾਂ ਦੇ ਦੁੱਖ ਨੂੰ ਵੀ ਆਪਣਾ ਦੁੱਖ ਸਮਝਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਚਲੇ ਜਾਣ | ਇਹ ਸ਼ਬਦ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਨੇ ਥਾਣੇਦਾਰ ਬਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਮੌਕੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਹਿਰਾਮ ਵਿਖੇ ਆਖੇ | ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ | ਇਸ ਮੌਕੇ ਅਮਰਜੀਤ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ, ਗੁਰਦੀਪ ਸਿੰਘ ਡੀ.ਐਸ.ਪੀ, ਏ.ਐਸ.ਆਈ ਸਤਨਾਮ ਸਿੰਘ, ਏ.ਐਸ.ਆਈ ਹਰਜੀਤ ਸਿੰਘ, ਮੋਹਣ ਲਾਲ ਸਰਪੰਚ ਬਹਿਰਾਮ, ਸੰਮਤੀ ਮੈਂਬਰ ਮਹਿੰਦਰ ਪਾਲ, ਹਰਬੰਸ ਲਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਗੂਰੂ ਘਰ ਬਹਿਰਾਮ, ਬਲਦੇਵ ਰਾਜ, ਬੌਬੀ ਪ੍ਰਧਾਨ, ਪਰਮਜੀਤ ਸਿੰਘ ਪੀ.ਸੀ.ਐਸ, ਗੁਰਨਾਮ ਸਿੰਘ ਸੁਪਰਡੈਂਟ ਵਿਜੀਲੈਂਸ, ਬਲਵੀਰ ਸਿੰਘ ਬਾਲ੍ਹੀ, ਅਟਵਾਲ ਫਰਾਲਾ, ਰਿਟਾ. ਥਾਣੇਦਾਰ ਰੇਸ਼ਮ ਲਾਲ, ਸੰਮਤੀ ਮੈਂਬਰ ਮਹਿੰਦਰ ਪਾਲ, ਸੁਰਿੰਦਰ ਪਾਲ ਭੁੱਟਾ, ਚਰਨਜੀਤ ਸਿੰਘ ਭੁੱਟਾ, ਥਾਣੇਦਾਰ ਤਰਸੇਮ ਲਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਸਿੰਬਲ ਮਜਾਰਾ ਵਿਖੇ ਗਣਿਤ ਮੇਲਾ ਲਗਾਇਆ ਅਗਲੀ ਖ਼ਬਰ ਸੈਂਟਰਲ ਪਬਲਿਕ ਸਕੂਲ 'ਚ ਐਨੂਅਲ ਸਪੋਰਟਸ ਡੇਅ ਮਨਾਇਆ
Ad Position 24