22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਬਲਾਕ ਪੱਧਰੀ ਕਰਾਟੇ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 29-12-2025
ਮਜਾਰੀ-ਸਾਹਿਬਾ, 28 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਲਾਕ ਬਲਾਚੌਰ-2 ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਦੀਆਂ ਲੜਕੀਆਂ ਦੇ ਬਲਾਕ ਪੱਧਰੀ ਕਰਾਟੇ ਮੁਕਾਬਲੇ ਗੁਰਪ੍ਰੀਤ ਸਿੰਘ ਅਟਵਾਲ ਬੀ.ਐਨ.ਓ ਦੀ ਅਗਵਾਈ ਹੇਠ ਕਰਵਾਏ ਗਏ | ਜਿਸ ਵਿੱਚ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ ਤੱਕ ਦੀਆਂ ਵਿਦਿਆਰਥੀਆ ਨੇ ਹਿੱਸਾ ਲਿਆ | ਇਸ ਕਰਾਟੇ ਮੁਕਾਬਲੇ ਵਿੱਚ ਛੇਵੀਂ ਤੋਂ ਅੱਠਵੀਂ ਦੇ ਮੁਕਾਬਲੇ ਵਿੱਚ ਰੀਨਾ ਉਸਮਾਨਪੁਰ ਨੇ 35 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ, ਇਸੇ ਸਕੂਲ ਦੀ ਨਿਸ਼ਾ ਸ਼ਰਮਾ 40 ਕਿਲੋ ਗ੍ਰਾਮ ਵਿੱਚ ਪਹਿਲਾ ਸਥਾਨ ਤੇ 45 ਕਿਲੋ ਵਰਗ ਵਿੱਚ ਮਨੀਸ਼ਾ ਸਰਕਾਰੀ ਸਕੂਲ ਭੱਦੀ ਨੇ ਪਹਿਲਾ ਸਥਾਨ, 45 ਕਿਲੋਗ੍ਰਾਮ ਵਰਗ ਵਿੱਚ ਰਾਖੀ ਸਰਕਾਰੀ ਸਕੂਲ ਸਿੰਬਲ ਮੁਜਾਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਨੌਵੀਂ ਤੋਂ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਪੂਜਾ ਐਮੀਨੈਂਸ ਸਕੂਲ ਮਹਿੰਦੀਪੁਰ ਨੇ 40 ਕਿਲੋਗ੍ਰਾਮ ਤੋਂ ਘੱਟ ਵਿੱਚ ਪਹਿਲਾ, ਚਾਂਦਨੀ ਸਰਕਾਰੀ ਸਕੂਲ ਨਵਾਂ ਪਿੰਡ ਟੱਪਰੀਆਂ ਨੇ 45 ਕਿਲੋ ਤੋਂ ਘੱਟ ਭਾਰ ਵਿੱਚ ਪਹਿਲਾ ਸਥਾਨ, ਰੋਮਾਂ ਸਰਕਾਰੀ ਸਕੂਲ ਭੱਦੀ ਨੇ 50 ਕਿਲੋ ਗ੍ਰਾਮ ਤੋਂ ਘੱਟ ਭਾਰ ਵਿੱਚ ਪਹਿਲਾ ਸਥਾਨ ਜਸਦੀਪ ਕੌਰ ਸਰਕਾਰੀ ਸਕੂਲ ਮਹਿਤਪੁਰ ਨੇ 50 ਕਿਲੋਗ੍ਰਾਮ ਤੋਂ ਵੱਧ ਭਾਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥਣਾ ਨੂੰ ਮੈਡਲ ਤੇ ਸਰਟੀਫਿਕੇਟ ਅਤੇ ਹਿੱਸਾ ਲੈਣ ਵਾਲੀਆਂ ਸਾਰੀਆਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦਾ ਸਮੂਹ ਸਟਾਫ ਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲੇਖਕ ਤਰਸੇਮ ਸਾਕੀ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖਸ਼ੀਅਤਾਂ ਨੇ ਦਿੱਤੀਆਂ ਸ਼ਰਧਾਂਜਲੀਆਂ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਉੜਾਪੜ ਵਿਖੇ ਸ਼ਰਧਾ ਨਾਲ ਮਨਾਇਆ ਸ਼ਹੀਦੀ ਦਿਹਾੜਾ <br/>
Ad Position 24