22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪੰਜਾਬੀ ਲੇਖਕ ਤਰਸੇਮ ਸਾਕੀ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖਸ਼ੀਅਤਾਂ ਨੇ ਦਿੱਤੀਆਂ ਸ਼ਰਧਾਂਜਲੀਆਂ

Ad Position 21
No active advertisement
ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਪੰਜਾਬੀ ਲੇਖਕ ਤਰਸੇਮ ਸਾਕੀ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਤੇ ਹਾਜ਼ਰ ਸੰਗਤ | <br/> 29-12-2025
ਨਵਾਂਸ਼ਹਿਰ, 28 ਦਸੰਬਰ (ਦੀਦਾਰ ਸਿੰਘ ਸ਼ੇਤਰਾ)-ਗੁਰਦੁਆਰਾ ਮੰਜੀ ਸਾਹਿਬ ਵਿਖੇ ਪੰਜਾਬੀ ਲੇਖਕ ਅਤੇ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਦੇ ਬਾਨੀ ਜਨਰਲ ਸਕੱਤਰ ਤਰਸੇਮ ਸਾਕੀ ਦੀ ਅੰਤਿਮ ਅਰਦਾਸ ਮੌਕੇ ਇਲਾਕੇ ਭਰ ਤੋਂ ਵੱਖ-ਵੱਖ ਰਾਜਨੀਤਿਕ, ਸਮਾਜਿਕ, ਸਾਹਿਤਕ ਅਤੇ ਅਤੇ ਧਾਰਮਿਕ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ | ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਸ਼ਰਧਾਂਜਲੀਆਂ ਦੇਣ ਵਾਲਿਆਂ ਵਿੱਚ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਅਤੇ ਨਵਾਂਸ਼ਹਿਰ ਦੇ ਵਿਧਾਇਕ ਨਛੱਤਰ ਪਾਲ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਤਰਸੇਮ ਸਾਕੀ ਨੇ ਆਪਣੇ ਜੀਵਨ ਵਿੱਚ ਭਾਰੀ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਬੁਲੰਦੀਆਂ ਤੱਕ ਪਹੁੰਚਾਇਆ | ਇਸ ਮੌਕੇ ਬੁਲਾਰਿਆਂ ਵਿੱਚ ਹਰਬਲਾਸ ਬੱਧਣ, ਪਲਵਿੰਦਰ ਸੂਦ ਕਾਨੂੰਗੋਂ, ਗਾਇਕ ਬੂਟਾ ਮੁਹੰਮਦ, ਬਲਵਿੰਦਰ ਕੌਰ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ, ਐਡਵੋਕੇਟ ਬਾਜਵਾ, ਨਿੱਕੂਰਾਮ ਜਨਾਗਲ ਪ੍ਰਧਾਨ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜ਼ਿਲ੍ਹਾ ਪ੍ਰਧਾਨ ਦੇਸ ਰਾਜ ਬਾਲੀ, ਰੇਸ਼ਮ ਲਾਲ ਸੁਨਿਆਰਾ, ਬਹਾਦਰ ਚੰਦ ਅਰੋੜਾ, ਦਰਸ਼ਨ ਦਰਦੀ ਪ੍ਰਧਾਨ ਪੰਜਾਬ ਸਾਹਿਤ ਸਭਾ, ਸੱਤਪਾਲ ਸਾਹਲੋਂ ਪ੍ਰਧਾਨ ਗੁਰੂ ਰਵਿਦਾਸ ਵੈਲਫੇਅਰ ਟਰੱਸਟ, ਲਖਵਿੰਦਰ ਲੱਖਾ ਸੂਰਾਪੁਰੀ ਪ੍ਰਧਾਨ ਕਲਾਕਾਰ ਸੰਗੀਤ ਸਭਾ, ਗਾਇਕ ਹਰਦੇਵ ਚਾਹਲ, ਵਾਸਦੇਵ ਪਰਦੇਸੀ ਪ੍ਰਧਾਨ ਮਨੁੱਖੀ ਅਧਿਕਾਰ ਜਾਗ੍ਰਤੀ ਮੰਚ, ਅਮਰੀਕ ਬੇਗਮਪੁਰੀ, ਮਲਕੀਤ ਕੌਰ ਜੰਡੀ, ਬਲਵਿੰਦਰ ਕਲੇਰ (ਸਪੁੱਤਰ), ਦਵਿੰਦਰ ਸਕੋਹਪੁਰੀ ਪ੍ਰਧਾਨ ਨਵਜੋਤ ਸਾਹਿਤ ਸੰਸਥਾ ਔੜ, ਗੁਰਨੇਕ ਸ਼ੇਰ, ਸੁੱਚਾ ਰਾਮ ਜਾਡਲਾ, ਹਰੀਕਿਸ਼ਨ ਪਟਵਾਰੀ, ਰਣਜੀਤ ਸਿੰਘ ਕਾਨੂੰਗੋਂ, ਕੁਲਵਿੰਦਰ ਕੁੱਲਾ, ਜੋਗਿੰਦਰ ਕੁੱਲੇਵਾਲ, ਮੱਖਣ ਬਖਲੌਰ, ਗੁਰਮੁਖ ਨੌਰਥ ਐਮ.ਸੀ, ਸਰਬਜੀਤ ਜਾਫਰਪੁਰ ਜ਼ਿਲ੍ਹਾ ਪ੍ਰਧਾਨ ਬਸਪਾ ਆਦਿ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਵੀਨਾ ਸ਼ਰਮਾ, ਸ਼ਮ੍ਹਾ ਮੱਲ੍ਹਣ, ਗਾਇਕਾ ਪੂਨਮ ਬਾਲਾ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ, ਪੰਜਾਬ ਸਾਹਿਤ ਸਭਾ, ਨਵਜੋਤ ਸਾਹਿਤ ਸੰਸਥਾ ਔੜ, ਦੋਸਾਂਝ ਕਲਾਂ ਸਾਹਿਤ ਸਭਾ ਵਲੋਂ ਭੇਜੇ ਸ਼ੋਕ ਮਤੇ ਵੀ ਪੜ੍ਹੇ ਗਏ | ਮੰਚ ਸੰਚਾਲਨ ਗਾਇਕ ਰੂਪ ਲਾਲ ਧੀਰ ਨੇ ਕੀਤਾ | ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਨੇ ਪਰਿਵਾਰ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗੜ੍ਹਪਧਾਣਾ 'ਚ ਸ਼ਹਾਦਤ ਨੂੰ ਸਮਰਪਿਤ ਸਮਾਗਮ ਤੇ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਬਲਾਕ ਪੱਧਰੀ ਕਰਾਟੇ ਮੁਕਾਬਲਾ ਕਰਵਾਇਆ
Ad Position 24